Punjab
BIG BREAKING: ਮੋਹਾਲੀ ‘ਚ ਆਇਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ
3 ਮਾਰਚ (ਬਲਜੀਤ ਮਰਵਾਹਾ): ਕੋਰੋਨਾ ਵਾਇਰਸ ਨੇ ਹਰ ਪਾਸੇ ਹੜਕੰਪ ਮਚਾਇਆ ਹੋਇਆ ਹੈ। ਇਸ ਨਾਲ ਨਜਿੱਠਣ ਲਈ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਪਰ ਇਸ ਦਾ ਖੌਫ ਹਾਲੇ ਵੀ ਬਰਕਰਾਰ ਹੈ। ਹੁਣ ਕੋਰੋਨਾ ਵਾਇਰਸ ਨੇ ਪੰਜਾਬ ‘ਚ ਵੀ ਦਸਤਕ ਦੇ ਦਿੱਤੀ ਹੈ।
ਤਾਜਾ ਮਾਮਲਾ ਮੋਹਾਲੀ ਤੋਂ ਆਇਆ ਹੈ। ਦੱਸ ਦਈਏ ਕੀ ਮੋਹਾਲੀ ਦੇ ਸਰਕਾਰੀ ਹਸਪਤਾਲ ‘ਚ ਕੋਰੋਨਾ ਵਾਇਰਸ ਦਾ ਸ਼ੱਕੀ ਕੇਸ ਸਾਹਮਣੇ ਆਇਆ ਹੈ। ਹਸਪਤਾਲ ਦੇ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਅਮਰੀਕਾ ਤੋਂ ਵਾਪਸ ਆਇਆ ਹੈ। ਨਾਲ ਹੀ ਇਹ ਵੀ ਦੱਸਿਆ ਕਿ ਇਸ ਵਿਅਕਤੀ ਦੇ ਸਾਥੀਆਂ ਨੂੰ ਕੋਰੋਨਾ ਵਾਇਰਸ ਸੀ। ਫਿਲਹਾਲ ਇਸ ਵਿਅਕਤੀ ਦੇ ਸੈਪਲ ਲੈ ਲਾਏ ਹਨ ਤੇ ਇਹ ਸੈਪਲ ਪੂਨੇ ਭੇਜੇ ਜਾਣਗੇ। ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਵਿਅਕਤੀ ਨੂੰ ਕੋਰੋਨਾ ਵਾਇਰਸ ਹੈ ਜਾ ਨਹੀਂ।