Connect with us

Punjab

ਚੰਡੀਗੜ੍ਹ ਦੇ ਪਿੰਡ ਦੜਵਾ ਤੋਂ ਕੋਰੋਨਾ ਦੇ ਸ਼ੱਕੀ ਮਿਲਣ ਨਾਲ ਹਫੜਾ-ਦਫੜੀ

Published

on

ਕੋਰੋਨਾ ਦਾ ਕਹਿਰ ਪੁਰੀ ਦੁਨੀਆ ਤੇ ਛਾਇਆ ਹੋਇਆ ਹੈ। ਇਸਦੇ ਦੀਨੋ ਦੀਨ ਮਾਮਲੇ ਵੱਧਦੇ ਹੀ ਜਾ ਰਹੇ ਹਨ। ਚੰਡੀਗੜ੍ਹ ਦੇ ਦੜਵਾ ਤੋਂ ਕੋਰੋਨਾ ਦੇ 5 ਮਾਮਲੇ ਸਾਹਮਣੇ ਆਏ ਹਨ। ਜਿਸਨੂੰ ਲੈ ਕੇ ਪਿੰੜ ਵਿਚ ਹੜਕਮਪ ਦਾ ਮਾਹੌਲ ਬਣਿਆ ਹੋਇਆ ਹੈ। ਸ਼ੱਕੀ ਕੋਰੋਨਾ ਮਰੀਜ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਸਿਹਤ ਵਿਭਾਗ ਅਤੇ ਪੁਲਿਸ ਟੀਮ ਨਾਲ ਪਹੁੰਚ ਗਈ ਸੀ। ਇਹਨਾਂ ਸਾਰੀਆਂ ਦੀ ਰਿਪੋਰਟ ਜਾਂਚ ਲਈ ਭੇਜੀ ਜਾ ਚੁੱਕੀ ਹੈ। ਹੁਣ ਸਾਰੀਆਂ ਨੂੰ ਰਿਪੋਰਟ ਆਉਣ ਦੀ ਉਡੀਕ ਹੈ ਜਿਵੇਂ ਹੀ ਰਿਪੋਰਟ ਆਉਂਦੀ ਹੈ ਅਤੇ ਜੇਕਰ ਇਹਨਾਂ ਦੀ ਰਿਪੋਰਟ positive ਆਉਂਦੀ ਹੈ ਤਾਂ ਤੁਰੰਤ ਹੀ ਪਿੰਡ ਨੂੰ ਸੀਲ ਕਰ ਦਿੱਤਾ ਜਾਵੇਗਾ।

ਇਹ ਮਾਮਲਾ ਦੜਵਾ ਦੇ ਗਲੀ ਨੰਬਰ 13 ਦਾ ਹੈ। ਦੱਸ ਦਈਏ ਇਹਨਾਂ ਸਾਰੀਆਂ ਨੂੰ 14 ਦਿਨ ਲਈ ਕੋਰਨਟਾਈਨ ਕੀਤਾ ਗਿਆ ਹੈ। ਇਸਦੇ ਨਾਲ ਹੀ ਇਹਨਾਂ ਦੇ ਘਰ ਦੇ ਬਾਹਰ ਕੋਵਿਦ-19 ਦਾ ਬੋਰਡ ਵੀ ਲਾ ਦਿੱਤਾ ਗਿਆ ਹੈ ਤਾਕਿ ਲੋਕਾਂ ਨੂੰ ਇਸਦੀ ਜਾਣਕਾਰੀ ਹੋਵੇ ਤੇ ਉਹ ਇਸ ਦੇ ਨੇੜੇ ਆਉਣ ਤੋਂ ਗੁਰੇਜ ਕੇ ਆਪਣੀ ਸੁਰੱਖਿਆ ਕਰ ਸਕੇ।