Punjab
LPU ‘ਚ ਕੁੜੀ ਦੀ ਪਾਜ਼ਿਟਿਵ ਰਿਪੋਰਟ ਆਉਣ ਤੋਂ ਬਾਅਦ ਉਸਦੇ ਸੰਪਰਕ ‘ਚ ਆਏ ਸਾਰੇ ਵਿਦਿਆਰਥੀਆਂ ਦੇ ਸੈਂਪਲ ਜਾਂਚ ਲਈ ਭੇਜੇ

ਸ਼ਨੀਵਾਰ ਰਾਤ ਨੂੰ ਫਗਵਾੜਾ ਦੀ LPU ਵਿੱਚ ਪਾਜ਼ੀਟਿਵ ਪਾਈ ਗਈ ਕੁੜੀ ਦੇ ਸੰਪਰਕ ‘ਚ 250 ਲੋਕ ਆਏ ਸਨ ਜਿਨ੍ਹਾਂ ਵਿੱਚੋਂ 20 ਲੋਕਾਂ ਦੇ ਸੰਪਰਕ ‘ਚ ਇਹ ਜ਼ਿਆਦਾ ਰਹੀ ਸੀ। ਉਨ੍ਹਾਂ ਦੇ ਸੈਂਪਲ ਜਾਂਚ ਲਈ ਐਤਵਾਰ ਨੂੰ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਭੇਜੇ ਗਏ ਹਨ।
ਫਗਵਾੜਾ ਸਿਵਿਲ ਹਸਪਤਾਲ ‘ਚ ਕੁੜੀ ਦੇ ਐਕਸਰੇ ਕਰਨ ਵਾਲੇ ਸਟਾਫ਼ ਦੇ 4 ਲੋਕਾਂ ਦੇ ਸੈਂਪਲ ਵੀ ਅੰਮ੍ਰਿਤਸਰ ਜਾਂਚ ਲਈ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਹਜ਼ਾਰਾਂ ਵਿਦਿਆਰਥੀ ਸਮੇਤ ਸਟਾਫ ਸੈਂਪਲ LPU ‘ਚ ਫ਼ਸੇ ਰਹਿ ਗਏ ਸਨ। ਇਸ ਦੋਰਾਨ ਫਿਜਿਓਥੈਰੇਪੀ ਦੀ ਵਿਦਿਆਰਥਣ ਨੂੰ ਸ਼ੱਕ ਤੇ ਅਧਾਰ ‘ਤੇ ਸੈਂਪਲ ਦੀ ਜਾਂਚ ਕੀਤੀ ਗਈ ਤਾਂ ਉਸਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਪੀੜ੍ਹਤ ਦੀ ਉਮਰ 21 ਸਾਲ ਹੈ ਅਤੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਅਤੇ ਇਸਦੀ ਕੋਈ ਟਰੈਵਲ ਹਿਸਟਰੀ ਨਹੀਂ ਪਾਈ ਗਈ ਹੈ।