Connect with us

Jalandhar

ਪ੍ਰਸ਼ਾਸਨ ਆਇਆ ਹਰਕਤ ‘ਚ, ਸ਼ੱਕੀ ਮਰੀਜ ਨੂੰ ਘਰ ਤੋਂ ਹਸਪਤਾਲ ਪਹੁੰਚਾਇਆ

Published

on

ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ ਇਸਨੂੰ ਦੇਖਦੇ ਹੋਏ ਹਰ ਕੋਈ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਨ ਦੀ ਕੋਸ਼ਿਸ਼ ‘ਚ ਹੈ ਤਾਂ ਜੋ ਇਹ ਭਿਆਨਕ ਬਿਮਾਰੀ ਓਹਨਾ ਦੇ ਘਰ ਜਾਂ ਪਿੰੜ ‘ਚ ਦਸਤਕ ਨਾ ਦੇ ਸਕੇ ਜਾਂ ਹੋਰ ਨਾ ਵਧੇ। ਇਸ ਲਈ ਜਦੋਂ ਜਲੰਧਰ ਦੇ ਨਿਊ ਹਰਦੀਪ ਨਗਰ ਇਲਾਕੇ ਵਿੱਚ ਇਕ ਵਿਅਕਤੀ ਦੀ ਸੂਚਨਾ ਮਿਲੀ ਕਿ ਉਸਨੂੰ ਕੋਰੋਨਾ ਦੇ ਲੱਛਣ ਹਨ ਤਾਂ ਪ੍ਰਸ਼ਾਸਨ ਵੱਲੋਂ ਉਸਦੇ ਘਰ ਅੰਬੂਲੈਂਸ ਭੇਜ ਦਿੱਤਾ ਗਿਆ ਤਾਂ ਜੋ ਵਕ਼ਤ ਰਹਿੰਦੇ ਹੀ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਜਾਵੇ ਅਤੇ ਇਲਾਜ ਸ਼ੁਰੂ ਹੋ ਸਕੇ।
ਇਸ ਬਾਰੇ ਜਦੋ ਡਾਕਟਰ ਹਰਜੋਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜਨਕਾਰੀ ਮਿਲੀ ਸੀ ਕਿ ਹਰਦੀਪ ਨਗਰ ਵਿਚ ਇੱਕ ਵਿਅਕਤੀ ਜੋ ਕਾਫੀ ਸਮੇਂ ਤੋਂ ਬਿਮਾਰ ਹੈ ਅਤੇ ਉਸ ਵਿੱਚ ਕੋਰੋਨਾ ਦੇ ਲੱਛਣ ਨਜ਼ਰ ਆ ਰਹੇ ਹਨ ਤਾਂ ਉਸਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਤੇ ਇਸਦੇ ਪਰਿਵਾਰ ਦੇ 3 ਮੇਮਬਰ ਨੂੰ ਘਰ ਵਿੱਚ ਹੀ ਕੋਰਨਟਾਈਨ ਕੀਤਾ ਗਿਆ ਹੈ। ਇਸਦੇ ਨਾਲ ਹੀ ਦੱਸਿਆ ਕਿ ਮਰੀਜ ਦਾ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ ਨਾ ਕਿਸੀ ਕੋਰੋਨਾ ਮਰੀਜ ਦੇ ਸੰਪਰਕ ਚ ਆਇਆ ਸੀ। ਇਸਨੂੰ ਹਸਪਤਾਲ ਚ ਰੱਖ ਜਾਂਚ ਕੀਤੀ ਜਾ ਰਹੀ ਹੈ।