Connect with us

Punjab

ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਨਗਰ ਨਿਗਮ ਦਫਤਰ ਦੇ ਬਾਹਰ ਕੀਤਾ ਗਿਆ ਧਰਨਾ ਪ੍ਰਦਰਸ਼ਨ

Published

on

ਬਟਾਲਾ ਨਗਰ ਨਿਗਮ ਤਹਿਤ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾ ਨੂੰ ਲੈਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਧਰਨੇ ਤੇ ਬੈਠੇ ਇਹਨਾਂ ਕੱਚੇ ਮੁਲਾਜ਼ਮਾਂ ਨੇ ਕਿਹਾ ਕੀ ਉਹ ਲੰਬੇ ਸਮੇ ਤੋਂ ਠੇਕੇਦਾਰੀ ਪ੍ਰਣਾਲੀ ਤਹਿਤ ਨੌਕਰੀਆਂ ਕਰ ਰਹੇ ਹਨ ਜਦਕਿ ਪੰਜਾਬ ਦੀ ਕੋਈ ਵੀ ਹੋਰ ਨਗਰ ਨਿਗਮ ਚ ਕੋਈ ਵੀ ਕਰਮਚਾਰੀ ਜਾ ਸਫਾਈ ਦਾ ਕੰਮ ਠੇਕੇ ਅਧੀਨ ਨਹੀਂ ਹੈ ਅਤੇ ਬਟਾਲਾ ਵੀ ਨਗਰ ਨਿਗਮ ਹੈ ਲੇਕਿਨ ਇਥੇ ਹੁਣ ਫਿਰ ਦੋਬਾਰਾ ਤੋਂ ਸਫਾਈ ਦਾ ਕੰਮ ਠੇਕੇ ਤੇ ਦੇਣ ਜਾ ਰਹੇ ਹਨ ਜਿਸ ਦਾ ਉਹ ਵਿਰੋਧ ਕਰਦੇ ਹਨ ਅਤੇ ਉਹਨਾਂ ਦੀ ਜੋ ਮੁਖ ਮੰਗ ਹੈ ਕਿ ਸਰਕਾਰ ਉਹਨਾਂ ਨੂੰ ਸਿੱਧੇ ਤੌਰ ਤੇ ਕੰਟ੍ਰੈਕਟ ਪ੍ਰਣਾਲੀ ਤਹਿਤ ਭਰਤੀ ਕਰੇ ਉਸ ਨੂੰ ਲੈ ਪੰਜਾਬ ਸਰਕਾਰ ਅਤੇ ਨਗਰ ਨਿਗਮ ਸੰਜੀਦਾ ਨਹੀਂ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਚ ਇਹ ਵੀ ਰੋਸ ਹੈ ਕਿ ਜਿਸ ਦਿਨ ਦੀ ਪੰਜਾਬ ਚ ਆਪ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਉਹਨਾਂ ਨੂੰ ਵੇਤਨ ਸਮੇ ਤੇ ਨਹੀਂ ਮਿਲ ਰਿਹਾ ਹੈ ਅਤੇ ਕਈ ਕਈ ਮਹੀਨਿਆਂ ਦੀਆ ਤਨਖਾਹ ਨਹੀਂ ਮਿਲ ਰਹੀਆਂ ਹਨ ਉਹਨਾਂ ਦਾ ਘਰ ਖਰਚ ਵੀ ਬਹੁਤ ਮੁਸ਼ਕਿਲ ਹੋ ਚੁਕਾ ਹੈ ਅਤੇ ਉਹਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਉਹਨਾਂ ਦੀਆ ਮੰਗਾਂ ਵੱਲ ਸਰਕਾਰ ਧਿਆਨ ਦੇ ਜੇਕਰ ਉਹਨਾਂ ਦੀਆ ਮੰਗਾ ਪੁਰੀਆ ਨਾ ਹੋਇਆ ਤਾ ਆਉਣ ਵਾਲੇ ਸਮੇ ਚ ਉਹ ਪੂਰਨ ਤੌਰ ਤੇ ਕੰਮਕਾਜ਼ ਬੰਦ ਕਰ ਹੜਤਾਲ ਤੇ ਜਾਣਗੇ |