Punjab
ਪਠਾਨਕੋਟ ‘ਚ ਜੰਮੂ ਨੈਸ਼ਨਲ ਹਾਈਵੇ ‘ਤੇ ਟੈਂਕਰ ਨੂੰ ਲੱਗੀ ਅੱਗ…

25 ਅਕਤੂਬਰ 2023: ਪਠਾਨਕੋਟ ‘ਚ ਜੰਮੂ ਨੈਸ਼ਨਲ ਹਾਈਵੇ ‘ਤੇ ਸੁਜਾਨਪੁਰ ਨੇੜੇ ਤੇਲ ਟੈਂਕਰ ਨੂੰ ਅੱਗ ਲੱਗ ਗਈ। ਇਸ ਅਚਾਨਕ ਅੱਗ ਨੇ ਉੱਥੇ ਹਲਚਲ ਮਚਾ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਤੇਲ ਵਾਲਾ ਟੈਂਕਰ ਖਾਲੀ ਸੀ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸ਼ੁਰੂਆਤੀ ਜਾਂਚ ‘ਚ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਡਰਾਈਵਰ ਨੇ ਹੈਂਡ ਬ੍ਰੇਕ ਲਗਾਈ ਸੀ ਅਤੇ ਅੱਗੇ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਅੱਗ ਲੱਗ ਸਕਦੀ ਸੀ।
ਡਰਾਈਵਰ ਮੁਖਤਾਰ ਅਹਿਮਦ ਨੇ ਦੱਸਿਆ ਕਿ ਉਹ ਆਪਣੀ ਆਈਓਸੀਐਲ ਕੰਪਨੀ ਦਾ ਤੇਲ ਵੇਚ ਰਿਹਾ ਸੀ।