Corona Virus
ਤਰਨਤਾਰਨ : ਦਲਿਤ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਤੋ ਕੀਤਾ ਵਾਂਝੇ

ਤਰਨਤਾਰਨ, ਪਾਵਾਂ ਸ਼ਰਮਾ, 29 ਮਈ : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਸ਼ੇਖਚੱਕ ਵਿਖੇ ਦਲਿਤ ਪਰਿਵਾਰਾਂ ਨੂੰ ਸਿਆਸੀ ਰੰਜਿਸ਼ ਦੇ ਚੱਲਦਿਆਂ ਆਟਾ ਦਾਲ ਸਕੀਮ ਤੋ ਵਾਂਝੇ ਕਰਨ ਦਾ ਮਾਮਲਾ ਆਇਆਂ ਸਾਹਮਣੇ ,ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਖਿਲਾਫ ਕੀਤੀ ਨਾਰੇਬਾਜੀ ,ਪੀੜਤ ਲੋਕਾਂ ਨੇ ਪਿੰਡ ਦੀ ਪੰਚਾਇਤ ਤੇ ਆਪਣੇ ਹੀ ਚਹੇਤਿਆ ਨੂੰ ਕਣਕ ਵੰਡਣ ਦੇ ਅਰੋਪ ਲਗਾਉਦਿਆਂ ਉੱਚ ਅਧਿਕਾਰੀਆਂ ਕੋਲੋ ਇਨਸਾਫ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਖਿਲਾਫ ਭਾਰੀ ਨਾਰੇਬਾਜੀ ਕੀਤੀ ਗਈ ਇਸ ਮੋਕੇ ਪਿੰਡ ਵਾਸੀਆਂ ਨੇ ਦੱਸਿਆਂ ਕਿ ਉਹ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਲੋਕ ਹਨ ਅਤੇ ਪਿੰਡ ਦੀ ਮੋਜੂਦਾ ਪੰਚਾਇਤ ਵੱਲੋ ਉਹਨਾਂ ਨੂੰ ਕਣਕ ਨਹੀ ਦਿੱਤੀ ਜਾ ਰਹੀ ਉੱਲਟਾਂ ਆਪਣੇ ਚਹੇਤਿਆ ਜੋ ਕਿ ਖਾਂਦੇ ਪੀਦੇ ਘਰਾਂ ਨਾਲ ਸਬੰਧਤ ਹਨ ਉਹਨਾਂ ਨੂੰ ਕਣਕ ਦਿੱਤੀ ਜਾ ਰਹੀ ਹੈ ਪੀੜਤ ਲੋਕਾਂ ਵੱਲੋ ਪੰਜਾਬ ਸ਼ਰਕਾਰ ਅਤੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਹੱਕ ਦਿਵਾਇਆ ਜਾਵੇ।