Punjab
ਤਰਨਤਾਰਨ: ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਪਦਾਰਥਾਂ ਨਾਲ ਕੀਤਾ ਕਾਬੂ

ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਟੀ-ਪੁਆਇੰਟ ਚਾਹਲ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਹਨਾਂ ਕੋਲੋਂ 481ਗ੍ਰਾਮ 50 ਮਿਲੀਗ੍ਰਾਮ ਆਈਸ ਤੇ 31ਗ੍ਰਾਮ 50 ਮਿਲੀਗ੍ਰਾਮ ਮਟੀਰੀਅਲ ਬਰਾਮਦ ਹੋਇਆ ਹੈ| ਉਹਨਾਂ ਦੀ ਪਹਿਚਾਣ ਪਲਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਨਰਿੰਦਰ ਸਿੰਘ ਵਾਸੀ ਨੇਸ਼ਟਾ ਥਾਣਾ ਘਰਿੰਡਾ ਤੇ ਦੁਸਰੇ ਦੀ ਪਹਿਚਾਣ ਜਸਬੀਰ ਸਿੰਘ ਉਰਫ ਖੇਲਾ ਪੁੱਤਰ ਜਗੀਰ ਸਿੰਘ ਵਾਸੀ ਨਵੀ ਅਬਾਦੀ ਅਟਾਰੀ ਥਾਣਾ ਘਰਿੰਡਾ ਦੇ ਰੂਪ ਵਿੱਚ ਹੋਈ ਹੈ|
ਮਿਲੀ ਜਾਣਕਾਰੀ ਅਨੁਸਾਰ ਐਸ.ਆਈ ਬਲਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਟੀ ਪੁਆਇੰਟ ਚਾਹਲ ਸਰਾਏ ਅਮਾਨਤ ਖਾਂ ਪੁੱਜੇ ਤਾਂ ਇੱਕ ਮੋਟਰਸਾਈਕਲ ਪੀ.ਬੀ 46 ਡੀ 7994 ਮਾਰਕਾ ਬਜਾਜ ਸੀ-100 ਰੰਗ ਕਾਲਾ ਤੇ ਦੋ ਨੋਜਵਾਨ ਆ ਰਹੇ ਸਨ। ਜਿੰਨਾ ਨੂੰ ਬੜੀ ਹੀ ਚੁਸਤੀ ਫੁਰਤੀ ਨਾਲ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਉਹਨਾ ਕੋਲੋਂ 481 ਗ੍ਰਾਮ 50 ਮਿਲੀਗ੍ਰਾਮ ਨਸ਼ੀਲੀ ਆਈਸ ਸਮੇਤ 31 ਗ੍ਰਾਮ 50 ਮਿਲੀਗ੍ਰਾਮ ਮਟੀਰੀਅਲ ਬਰਾਮਦ ਕਰਕੇ ਉਹਨਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 9/24 ਧਾਰਾ 22-ਸੀ, 61/85 ਦੇ ਅਧੀਨ ਕੇਸ ਦਰਜ ਕੀਤਾ ਹੈ|