Punjab
ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸੀਮਾਂ ਤੋਂ ਜਮੀਨ ‘ਚ ਦੱਬੀ ਹੋਈ 9 ਕਿੱਲੋ 120 ਗ੍ਰਾਮ ਹੈਰੋਇਨ ਕੀਤੀ ਬਰਾਮਦ

ਤਰਨ ਤਾਰਨ, 9 ਜੂਨ ( ਪਵਨ ਸ਼ਰਮਾ): ਤਰਨ ਤਾਰਨ ਪੁਲਿਸ ਵੱਲੋਂ ਭਾਰਤ ਪਾਕਿਸਤਾਨ ਕੰਟਰੋਲ ਲਾਈਨ ਤੇ ਖੇਮਕਰਨ ਸੈਕਟਰ ਦੀ ਕੁਲਵੰਤ ਚੋਂਕੀ ਦੇ ਪਾਸੋ ਜਮੀਨ ਵਿੱਚ ਦੱਬੀ ਹੋਈ 9 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਪਾਕਿਸਤਾਨ ਤੋ ਉੱਕਤ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਿਹਨਾਂ ਦੀ ਪਹਿਚਾਣ ਤਰਨ ਤਾਰਨ ਦੇ ਥਾਣਾ ਖਾਲੜਾ ਦੇ ਸਰਹੱਦੀ ਪਿੰਡ ਡੱਲ ਨਿਵਾਸੀ ਜਗਜੀਤ ਸਿੰਘ ਅਤੇ ਗੁਰਸਾਹਿਬ ਸਿੰਘ ਵੱਜੋ ਹੋਈ ਹੈ। ਪੁਲਿਸ ਵੱਲੋ ਦੋਵਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਰਨ ਤਾਰਨ ਪੁਲਿਸ ਦੇ ਐਸ ਐਸ ਪੀ ਧਰੁਵ ਦਹੀਆ ਨੇ ਜਾਣਕਾਰੀ ਦੇਂਦਿਆਂ ਦੱਸਿਆਂ ਕਿ ਪੁਲਿਸ ਨੂੰ ਸੁੂਚਨਾ ਮਿਲੀ ਸੀ ਕਿ ਜਗਜੀਤ ਸਿੰਘ ਅਤੇ ਗੁਰਸਾਹਿਬ ਸਿੰਘ ਜੋ ਪਾਕਿਸਤਾਨੀ ਤਸਕਰਾਂ ਨਾਲ ਤਾਲਮੇਲ ਕਰਕੇ ਹੈਰੋਇਨ ਮੰਗਵਾਉਦੇ ਹਨ ਅਤੇ ਅੱਜ ਵੀ ਉਹਨਾਂ ਵੱਲੋ ਮੰਗਵਾਈ ਗਈ ਹੈ ਜੋ ਕਿ ਉਹਨਾਂ ਨੇ ਜਮੀਨ ਵਿੱਚ ਛੂਪਾ ਕੇ ਰੱਖੀ ਹੋਈ ਹੈ। ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉੱਕਤ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਦੋਵਾਂ ਤਸਕਰਾਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕਰ ਅੱਗੇ ਜਾਂਚ ਕੀਤੀ ਜਾ ਰਹੀ ਹੈ। ਦਹੀਆਂ ਨੇ ਦੱਸਿਆਂ ਕਿ ਪੁਲਿਸ ਵੱਲੋ ਇਸ ਸਾਲ ਹੁਣ ਤੱਕ 52 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਅਤੇ ਲਾਕਡਾਊੁਨ ਦੇ ਦੋਰਾਣ 37 ਕਿੱਲੋ ਦੇ ਕਰੀਬ ਹੈਰੋਇਨ ਰਿਕਵਰ ਕੀਤੀ ਗਈ ਹੈ।