India
ਗ਼ਲਤ ਸੰਗਤ ਤੋਂ ਰੋਕੇ ਜਾਣ ‘ਤੇ ਭਤੀਜੇ ਵੱਲੋਂ ਤਾਏ ਦਾ ਕੀਤਾ ਗਿਆ ਕੱਤਲ

ਤਰਨਤਾਰਨ, ਪਵਨ ਸ਼ਰਮਾ, 16 ਜੂਨ : ਤਰਨ ਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਭਤੀਜੇ ਵੱਲੋ ਆਪਣੇ ਤਾਏ ਨੂੰ ਗ਼ਲਤ ਸੰਗਤ ਤੋ ਰੋਕੇ ਜਾਣ ਤੇ ਗੋਲੀਆਂ ਮਾਰ ਕੇ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ ਦੀ ਪਹਿਚਾਣ ਸੁਖਦੇਵ ਸਿੰਘ ਵੱਜੋ ਹੋਈ ਹੈ ਉੱਧਰ ਘੱਟਣਾ ਤੋ ਬਾਅਦ ਭਤੀਜੇ ਵੱਲੋ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ ਕੀਤੀ ਗਈ ਹੈ। ਜਿਸਨੂੰ ਜਖਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਅਰੋਪੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਰਨ ਤਾਰਨ ਦੇ ਪਿੰਡ ਲਾਲੂ ਘੁੰੰਮਣ ਨਿਵਾਸੀ ਸੁਖਦੇਵ ਸਿੰਘ ਦੀ ਹੈ ਜਿੱਥੇ ਸੁਖਦੇਵ ਸਿੰਘ ਨੂੰ ਆਪਣੇ ਭਤੀਜੇ ਜੱਜਬੀਰ ਸਿੰਘ ਨੂੰ ਗਲਤ ਸੰਗਤ ਵਿੱਚ ਜਾਣ ਤੋ ਰੋਕੇ ਜਾਣਾ ਇਸ ਕਦਰ ਮਹਿੰਗਾ ਪਿਆ ਕਿ ਉਸਦੇ ਭਤੀਜੇ ਨੇ ਉਸ ਨੂੰ ਗੋਲੀਆਂ ਮਾਰ ਕੇ ਉਸਦੀ ਜਾਨ ਲੈ ਲਈ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਜੱਜਬੀਰ ਸਿੰਘ ਨੂੰ ਸੁਖਦੇਵ ਸਿੰਘ ਗਲਤ ਸੰਗਤ ਵਿੱਚ ਜਾਣ ਤੋ ਰੋਕਦਾ ਸੀ, ਜਿਸਦਾ ਗੁੱਸਾ ਬੀਤੀ ਰਾਤ ਉਸ ਨੇ ਘਰ ਦੀ ਛੱਤ ਟੱਪ ਕੇ ਸੁਖਦੇਵ ਸਿੰਘ ਗੋਲੀਆਂ ਮਾਰ ਕੇ ਕੱਤਲ ਕਰ ਦਿੱਤਾ। ਜਿਸਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਅਰੋਪੀ ਨੂੰ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ।