Connect with us

News

TEAM PUNJAB KINGS ਨੇ ਹੜ੍ਹ ਪੀੜਤਾਂ ਲਈ 33.8 ਲੱਖ ਰੁਪਏ ਦਾਨ ਕੀਤੇ

Published

on

PUNJAB FLOOD :ਪੰਜਾਬ ਕਿੰਗਸ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਫਰੈਂਚਾਇਜ਼ੀ ਪੰਜਾਬ ਕਿੰਗਜ਼ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ ਵਧਾਇਆ ਹੈ। ਪੰਜਾਬ ਕਿੰਗਸ ਨੇ ਹੜ੍ਹ ਪੀੜਤਾਂ ਲਈ 33.8 ਲੱਖ ਰੁਪਏ ਦਾਨ ਕੀਤੇ ਹਨ। ਇਸ ਦੇ ਨਾਲ ਹੀ ਗਲੋਬਲ ਸਿੱਖ ਚੈਰਿਟੀ ਨੂੰ 2 ਕਰੋੜ ਰੁਪਏ ਦੇਣ ਦਾ ਟੀਚਾ ਵੀ ਰੱਖਿਆ ਹੈ। ਫ੍ਰੈਂਚਾਇਜ਼ੀ ਵੱਲੋਂ ਕੇਟੋ ਕ੍ਰਾਊਡਫੰਡਿੰਗ ਐਪ ਰਾਹੀਂ 2 ਕਰੋੜ ਰੁਪਏ ਇਕੱਠੇ ਕੀਤੇ ਜਾਣਗੇ।

ਇਹ ਫੰਡ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਲਈ ਫਸੇ ਪਰਿਵਾਰਾਂ ਨੂੰ ਕੱਢਣ, ਡਾਕਟਰੀ ਐਮਰਜੈਂਸੀ ਅਤੇ ਜ਼ਰੂਰੀ ਰਾਹਤ ਸਪਲਾਈ ਦੇ ਨਾਲ-ਨਾਲ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਚਾਅ ਕਿਸ਼ਤੀਆਂ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ।

Continue Reading