Corona Virus
ਕੋਵਿਡ -19, ਜਲੰਧਰ ‘ਚ ਕੋਰੋਨਾ ਕਰਨ ਹੋਈ ਦਸਵੀਂ ਮੌਤ
ਜਲੰਧਰ, ਪਰਮਜੀਤ ਰੰਗਪੁਰੀ, 10 ਜੂਨ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ‘ਚ ਕੇਸ ਆਏ ਦਿਨ ਵੱਧਦੇ ਜਾ ਰਹੇ ਹਨ। ਪੂਰੇ ਵਿਸ਼ਵ ਭਰ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ ਅਤੇ ਲੋਕ ਘਰ ਦੇ ਅੰਦਰ ਬੰਦ ਹਨ। ਜਿਸ ਕਰਨ ਸਾਰੇ ਵਪਾਰ ਵੀ ਠੱਪ ਹੋ ਗਏ ਹਨ।
ਪੰਜਾਬ ‘ਚ ਵੀ ਇਸਦਾ ਪ੍ਰਕੋਪ ਆਏ ਦਿਨ ਵੇਖਣ ਨੂੰ ਮਿਲ ਰਿਹਾ, ਜਿਸਦੇ ਚਲਦੇ ਜ਼ਿਲ੍ਹੇ ਜਲੰਧਰ ‘ਚ ਕੋਰੋਨਾ ਕਾਰਨ ਦਸਵੀਂ ਮੌਤ ਸਾਹਮਣੇ ਆਈ ਹੈ। ਮਿਤ੍ਰਕ ਦੀ ਪਛਾਣ ਮਕਸੂਦਨ ਵਿਖੇ ਮੋਤੀ ਨਗਰ ਦੇ 86 ਸਾਲਾਂ ਦੇਵ ਦੱਤ ਵਜੋਂ ਹੋਈ ਹੈ।