India
ਹੱਟੀ ਵੱਲੋਂ ਸ਼ੁਰੂ ਕੀਤਾ ਗਿਆ ਤੇਰਾ ਤੇਰਾ ਕਰਿਆਨਾ ਸਟੋਰ
ਜਲੰਧਰ, ਪਰਮਜੀਤ ਰੰਗਪੁਰੀ, 14 ਜੁਲਾਈ : ਜਲੰਧਰ ਵਿੱਚ ਪਿਛਲੇ ਡੇਢ ਸਾਲ ਤੋਂ ਲੋਕਾਂ ਦੀ ਸੇਵਾ ਲਈ ਸ਼ੁਰੂ ਕੀਤੀ ਗਈ ਹੈ, ਗੁਰੂ ਨਾਨਕ ਨਾਮਲੇਵਾ ਤੇਰਾ ਤੇਰਾ ਹੱਟੀ ਜੋ ਕਿ ਲੋੜਵੰਦ ਲੋਕਾਂ ਦੀ ਜ਼ਰੂਰਤਾਂ ਹਨ ਉਨ੍ਹਾਂ ਨੂੰ ਹਰ ਚੀਜ਼ ਮੁਹੱਈਆ ਕਰਵਾਉਂਦੀ ਹੈ। ਇਨ੍ਹਾਂ ਵੱਲੋਂ ਅੱਜ ਤੇਰਾ ਤੇਰਾ ਹੱਟੀ ਤੋਂ ਹੀ ਕਰਿਆਨਾ ਸਟੋਰ ਸ਼ੁਰੂ ਕੀਤਾ ਗਿਆ ਹੈ ਜੋ ਕਿ ਹੋਲਸੇਲ ਮਾਰਕੀਟ ਰੇਟ ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਜਲੰਧਰ ਦੀ ਤੇਰਾ ਤੇਰਾ ਹੱਟੀ ਜੋ ਕਿ ਜਲੰਧਰ ਵਾਂਗ ਹੋਰ ਵੀ ਸ਼ਹਿਰਾਂ ਵਿੱਚ ਲੋੜਵੰਦ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਜਿਸ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਕੱਪੜੇ ਤੇ ਹੋਰ ਘਰਾਂ ਵਿੱਚ ਉਪਯੋਗ ਹੋਣ ਵਾਲੀਆਂ ਚੀਜ਼ਾਂ ਮਾਤਰ ਤੇਰਾਂ ਰੁਪਏ ਵਿੱਚ ਦਿਤੀਆਂ ਜਾਂਦੀਆਂ ਹਨ ਇਨ੍ਹਾਂ ਵੱਲੋਂ ਅੱਜ ਜਲੰਧਰ ਵਿੱਚ ਤੇਰਾ ਤੇਰਾ ਕਰਿਆਨਾ ਸਟੋਰ ਸ਼ੁਰੂ ਕੀਤਾ ਗਿਆ ਹੈ।
ਜਿਸ ਵਿੱਚ ਲੋੜਵੰਦ ਲੋਕਾਂ ਨੂੰ ਹੋਲਸੇਲ ਰੇਟ ਤੇ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਜਿਸ ਨਾਲ ਉਨ੍ਹਾਂ ਨੂੰ ਮਾਰਕੀਟ ਦੇ ਭਾਅ ਕਾਫ਼ੀ ਸਸਤਾ ਰਾਸ਼ਨ ਮਿਲੇਗਾ ਤੇਰਾ ਤੇਰਾ ਹੱਟੀ ਦੇ ਸੰਚਾਲਕ ਰਿੰਕੂ ਦਾ ਕਹਿਣਾ ਹੈ ਕਿ ਕਰੋਨਾ ਦੀ ਮਾਰ ਕਾਰਨ ਲੋਕਾਂ ਦੇ ਕਾਰੋਬਾਰ ਤੇ ਕੰਮਕਾਜ ਪ੍ਰਭਾਵਿਤ ਹੋਏ ਪਏ ਹਨ ਕਈ ਲੋਕਾਂ ਨੂੰ ਤਾਂ ਆਪਣੇ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਜਿਸ ਦੇ ਚੱਲਦਿਆਂ ਲੋਕਾਂ ਨੂੰ ਰਾਸ਼ਨ ਪਾਣੀ ਵਿੱਚ ਵੀ ਬੇਹੱਦ ਮੁਸ਼ਕਿਲ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਤੇਰਾ ਤੇਰਾ ਕਰਿਆਨਾ ਸਟੋਰ ਨੂੰ ਸ਼ੁਰੂ ਕੀਤਾ ਗਿਆ ਹੈ। ਜਿੱਥੇ ਲੋਕ ਘੱਟ ਦਾਮ ਤੇ ਆਪਣੇ ਰੋਜ਼ ਰਾਸ਼ਨ ਵਿੱਚ ਉਪਯੋਗ ਹੋਣ ਵਾਲੀ ਚੀਜਾਂ ਨੂੰ ਲਿਜਾ ਸਕਦੇ ਹਨ। ਜਿੱਥੇ ਇਨ੍ਹਾਂ ਵੱਲੋਂ ਲੋੜਵੰਦ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਕਰਿਆਨਾ ਸਟੋਰ ਖੋਲ੍ਹ ਕੇ ਵੀ ਲੋਕਾਂ ਨੂੰ ਘੱਟ ਦਾਮ ਤੇ ਰਾਸ਼ਨ ਮੁਹੱਈਆ ਕਰਾਉਣ ਨਾਲ ਵੀ ਲੋਕਾਂ ਨੂੰ ਬਾਹਰੋਂ ਮਿਲਣ ਵਾਲੇ ਮਹਿੰਗੇ ਰਾਸ਼ਨ ਤੋਂ ਛੁਟਕਾਰਾ ਮਿਲੇਗਾ |