Punjab
ਅੰਮ੍ਰਿਤਸਰ ਅਟਾਰੀ ਵਾਘਾ ਰੋਡ ਤੇ ਹੋਇਆ ਭਿਆਨਕ ਐਕਸੀਡੈਂਟ
12 ਜਨਵਰੀ 2204: ਅੰਮ੍ਰਿਤਸਰ ਅਟਾਰੀ ਵਾਘਾ ਰੋਡ ਤੇ ਇੱਕ ਕਾਰ ਤੇ ਇੱਕ ਆਰਮੀ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ, ਐਕਸੀਡੈਂਟ ਦੌਰਾਨ ਦੋਵੇਂ ਧਿਰਾਂ ਜ਼ਖਮੀ ਹੋ ਗਈਆਂ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਕਾਰ ਸਵਾਰ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਲੜਕਾ ਇੱਕ ਪ੍ਰੋਗਰਾਮ ਤੋਂ ਆ ਰਿਹਾ ਸੀ ਤੇ ਉਸਦੀ ਕਾਰ ਦੇ ਨਾਲ ਫੌਜੀਆਂ ਦੀ ਗੱਡੀ ਟਕਰਾ ਗਈ, ਜਿਸਦੇ ਚਲਦੇ ਸਾਡਾ ਲੜਕਾ ਗੰਭੀਰ ਰੂਪ ਵੀ ਜਖਮੀ ਹੋ ਗਿਆ ਜਿਸ ਨੂੰ ਅਸੀਂ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਹੈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਉਲਟਾ ਸਾਡੇ ਤੇ ਹੀ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ। ਜਦਕਿ ਗਲਤੀ ਫੌਜੀਆਂ ਦੀ ਸੀ ਉਹ ਗਲਤ ਸਾਈਡ ਨੂੰ ਆ ਰਹੇ ਸੀ ਇਹਦੇ ਚਲਦੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਅਸੀਂ ਪੁੱਛ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ
ਉੱਥੇ ਹੀ ਪੁਲਿਸ ਚੌਂਕੀ ਖਾਸਾ ਦੇ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਕਾਰ ਤੇ ਇੱਕ ਆਰਮੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਜਿਹਦੇ ਚਲਦੇ ਦੋਵੇਂ ਧਿਰਾਂ ਜ਼ਖਮੀ ਹੋ ਗਈਆਂ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਦੋਵੇਂ ਧਿਰਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਫਿਲਹਾਲ ਕਰਾਸ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੀ ਧਿਰ ਵੀ ਦੋਸ਼ੀ ਪਾਈ ਗਈ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।