India
ਸੀ.ਆਰ.ਪੀ.ਐੱਫ ‘ਤੇ ਅੱਤਵਾਦੀ ਹਮਲਾ, ਜਵਾਨ ਸ਼ਹੀਦ, ਨਾਗਰਿਕ ਦੀ ਹੋਈ ਮੌਤ

01 ਜੁਲਾਈ: ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਕਾਫਲੇ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਵਿਚ ਸੀ.ਆਰ.ਪੀ.ਐਫ. 179 ਬਟਾਲੀਅਨ ਦੇ ਹੈੱਡ ਕਾਂਸਟੇਬਲ ਸ਼ਹੀਦ ਹੋ ਗਏ ਹਨ।

ਦੱਸ ਦਈਏ ਇਸ ਅੱਤਵਾਦੀ ਹਮਲੇ ਵਿੱਚ ਇੱਕ ਨਾਗਰਿਕ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ ਨਾਗਰੀਕ 3 ਸਾਲਾ ਸਾਲ ਦੇ ਬੱਚੇ ਨਾਲ ਦੁੱਧ ਲੈਣ ਜਾ ਰਿਹਾ ਸੀ ਓਦੋ ਦੀ ਅਤਵਾਦੀ ਹਮਲੇ ਦੌਰਾਨ ਉਕਤ ਨਾਗਰਿਕ ਦੀ ਗੋਲੀ ਲਗਨ ਨਾਲ ਮੌਤ ਹੋ ਗਈ ਤੇ ਮੌਕੇ ਵਾਰਦਾਤ ਤੇ 3 ਸਾਲ ਦੇ ਬੱਚੇ ਨੂੰ ਸੀ ਆਰ ਪੀ ਐੱਫ ਦੀ ਟੀਮ ਨੇ ਸਾਂਭਦੇ ਹੋਏ ਗੱਡੀ ਚ ਬਿਠਾ ਕੇ ਉਸਦੇ ਮਾਂ ਕੋਲ ਲੇਕਰ ਪਹੁਚੇ।

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਨੇ ਘਾਤ ਲਗਾ ਕੇ ਪੈਟਰੋਲਿੰਗ ਪਾਰਟੀ ‘ਤੇ ਹਮਲਾ ਕੀਤਾ। ਜਿਸ ਵਿਚ 3 ਜਵਾਨ ਤੇ ਇਕ ਨਾਗਰਿਕ ਗੰਭੀਰ ਜ਼ਖਮੀ ਹੋਏ ਹਨ।