World
ਭਾਰਤੀ ਮੂਲ ਦੇ ਥਰਮਨ ਸ਼ਨਮੁਗਰਤਨਮ ਸਿੰਗਾਪੁਰ ਦੇ ਬਣੇ 9ਵੇਂ ਰਾਸ਼ਟਰਪਤੀ

2 ਸਤੰਬਰ 2023: ਭਾਰਤਵੰਸ਼ੀ ਥਰਮਨ ਸ਼ਨਮੁਗਰਤਨਮ ਨੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਸ ਨੇ ਚੀਨੀ ਮੂਲ ਦੇ ਦੋ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ ਹੈ। ਸ਼ੁੱਕਰਵਾਰ (1 ਸਤੰਬਰ) ਨੂੰ ਹੋਈ ਵੋਟਿੰਗ ਵਿੱਚ ਸਿੰਗਾਪੁਰ ਦੇ ਲਗਭਗ 2.7 ਮਿਲੀਅਨ ਲੋਕਾਂ ਵਿੱਚੋਂ 2.53 ਮਿਲੀਅਨ ਨੇ ਵੋਟਿੰਗ ਕੀਤੀ ਅਤੇ ਮਤਦਾਨ 93.4% ਰਿਹਾ।
ਸਿੰਗਾਪੁਰ ਦੇ ਚੋਣ ਵਿਭਾਗ ਦੇ ਅਨੁਸਾਰ, ਸਾਬਕਾ ਮੰਤਰੀ ਥੁਰਮਨ ਨੇ 70.4% ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਐਨਜੀ ਕੋਕ ਸਾਂਗ ਨੂੰ 15.72% ਅਤੇ ਟੈਨ ਕਿਨ ਲਿਆਨ ਨੂੰ 13.88% ਵੋਟਾਂ ਮਿਲੀਆਂ। ਥਰਮਨ ਨੂੰ ਦੋਵਾਂ ਤੋਂ ਦੁੱਗਣੇ ਤੋਂ ਵੱਧ ਵੋਟਾਂ ਮਿਲੀਆਂ।