Politics
ਕਿ ਮਨਪ੍ਰੀਤ ਬਾਦਲ ਦੀ ਕੋਰੋਨਾ ਰਿਪੋਰਟ ਹੋ ਸਕਦੀ ਪਾਜ਼ੀਟਿਵ
ਮਨਪ੍ਰੀਤ ਬਾਦਲ ਨੂੰ ਹੋ ਸਕਦਾ ਹੈ ਕੋਰੋਨਾ,ਇਸ ਲਈ ਆਪਣੇ ਆਪ ਨੂੰ ਕੀਤਾ ਇਕਾਂਤਵਾਸ ,ਕੋਰੋਨਾ ਪਾਜ਼ੀਟਿਵ ਐੱਸ.ਐੱਸ.ਪੀ ਦੇ ਆਏ ਸੀ ਸੰਪਰਕ ਵਿੱਚ

ਮਨਪ੍ਰੀਤ ਬਾਦਲ ਨੇ ਕੀਤਾ ਆਪਣੇ ਆਪ ਨੂੰ ਇਕਾਂਤਵਾਸ
ਕੋਰੋਨਾ ਪਾਜ਼ੀਟਿਵ ਐੱਸ.ਐੱਸ.ਪੀ ਦੇ ਆਏ ਸੀ ਸੰਪਰਕ ਵਿੱਚ
17 ਅਗਸਤ: ਭਾਰਤ ਇੱਕ ਨਾ ਮੁਰਾਦ ਬਿਮਾਰੀ ਨਾਲ ਝੂਜ ਰਿਹਾ,ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਉੱਥੇ ਹੀ ਪੰਜਾਬ ਅਤੇ ਭਾਰਤ ਦੇ ਸਿਆਸਤਦਾਨ -ਰਾਜਨੀਤਿਕ ਹਸਤੀਆਂ ਵੀ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ,ਜਾਂ ਫਿਰ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਣ ਕਾਰਨ ਆਪਣੇ ਆਪ ਨੂੰ ਇਕਾਂਤਵਾਸ ਕਰ ਰਹੇ ਹਨ।
ਹੁਣੇ ਹੁਣੇ ਸਾਡੇ ਕੋਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਇੱਕ ਖ਼ਬਰ ਆਈ ਹੈ। 15 ਅਗਸਤ 2020 ਆਜ਼ਾਦੀ ਦਿਵਸ ਮੌਕੇ ਬਠਿੰਡਾ ਵਿੱਚ ਮਨਪ੍ਰੀਤ ਬਾਦਲ ,ਐੱਸ.ਐੱਸ.ਪੀ ਭੁਪਿੰਦਰ ਦੇ ਸੰਪਰਕ ਵਿੱਚ ਆਏ ਸਨ ਅਤੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਵਿਰਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਕਾਰਨ ਮਨਪ੍ਰੀਤ ਬਾਦਲ ਨੇ ਆਪਣੇ ਇਕਾਂਤਵਾਸ ਕਰ ਲਿਆ ਹੈ,ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਟਵੀਟਰ ਤੇ ਸਾਡੇ ਨਾਲ ਸਾਂਝੀ ਕੀਤੀ ਹੈ,ਉਹਨਾਂ ਨੇ ਲਿਖਿਆ “ਬਠਿੰਡਾ ਦੇ ਐਸ.ਐਸ.ਪੀ. ਕਰੋਨਾ ਪਾਜ਼ੇਟਿਵ ਆਏ ਹਨ ਅਤੇ ਮੈਂ ਉਨ੍ਹਾਂ ਨੂੰ 15 ਅਗਸਤ ਨੂੰ ਜਿ਼ਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿਚ ਮਿਲਿਆ ਸੀ। ਡਾਕਟਰੀ ਸਲਾਹ ਅਨੁਸਾਰ ਅਤੇ ਆਪਣੇ ਪਰਿਵਾਰ ਅਤੇ ਪਾਰਟੀ ਵਰਕਰਾਂ ਦੀ ਸੁਰੱਖਿਆ ਲਈ ਮੈਂ ਸਵੈ ਇਕਾਂਤਵਾਸ ਵਿਚ ਜਾ ਰਿਹਾ ਹਾਂ ਅਤੇ ਇਸ ਸਮੇਂ ਦੌਰਾਨ ਮੇਰੇ ਵੱਲੋਂ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੀ ਜਾਵੇਗੀ।”
Continue Reading