Connect with us

Punjab

67ਵੀਆਂ ਰਾਸ਼ਟਰੀ ਸਕੂਲ ਖੇਡਾਂ ਦਾ ਸਿੱਖਿਆ ਮੰਤਰੀ ਨੇ ਕੀਤਾ ਉਦਘਾਟਨ

Published

on

6 ਜਨਵਰੀ 2024:  ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 67ਵੀਆਂ ਰਾਸ਼ਟਰੀ ਸਕੂਲ ਖੇਡਾਂ ਦੇ ਉਦਘਾਟਨ ਸਮਾਰੋਹ ਦੌਰਾਨ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ਭਰ ਤੋਂ ਇੱਥੇ ਬੱਚੇ ਆਏ ਨੇ ਅਤੇ ਉਹ ਇਹਨਾਂ ਗੇਮਾਂ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪੱਕੇ ਕੀਤੇ ਗਏ ਟੀਚਰਾਂ ਦੀ ਤਨਖਾਹਾਂ ਵਿੱਚ ਵਾਧੇ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ 2024 ਟੀਚਰਾਂ ਲਈ ਮੀਲ ਪੱਥਰ ਸਾਬਿਤ ਹੋਇਆ ਹੈ ਜਿਸ ਦੇ ਨਾਲ ਉਹਨਾਂ ਦੀਆਂ ਤਨਖਾਵਾਂ ਵਿੱਚ ਵਾਧਾ ਹੋਇਆ ਹੈ।

ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਹ ਲੁਧਿਆਣਾ ਵਿਖੇ 67ਵੀਆਂ ਰਾਸ਼ਟਰੀ ਸਕੂਲ ਖੇਡਾਂ ਦੇ ਉਦਘਾਟਨ ਸਮਾਰੋਹ ਦੌਰਾਨ ਪਹੁੰਚੇ ਨੇ। ਅਤੇ ਸੂਬੇ ਭਰ ਤੋਂ ਇਸ ਗੇਮਸ ਵਿੱਚ ਬੱਚੇ ਹਿੱਸਾ ਲੈ ਰਹੇ ਨੇ ਅਤੇ ਕਿਹਾ ਕਿ ਇਹ ਤਿੰਨ ਵੱਖ-ਵੱਖ ਕੈਟਾਗਰੀ ਦੀਆਂ ਖੇਡਾਂ ਨੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਇੱਕ ਮੀਲ ਪੱਥਰ ਸਾਬਿਤ ਹੋਇਆ ਹੈ ਜਿਸ ਦੇ ਨਾਲ ਕਈ ਕੱਚੇ ਅਧਿਆਪਕਾਂ ਦੀ ਤਨਖਾਵਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਉਹ ਹੁਣ 20 ਤੋਂ 24 ਹਜਾਰ ਤਨਖਾਹ ਲੈ ਰਹੇ ਨੇ। ਉਧਰ ਸਕੂਲਾਂ ਦੇ ਬਦਲੇ ਮਿਆਰ ਨੂੰ ਲੈ ਕੇ ਉਹਨਾਂ ਕਿਹਾ ਕਿ ਜਵਾਹਰ ਨਗਰ ਸਕੂਲ ਅਤੇ ਬਾਕੀ ਸਕੂਲਾਂ ਨੂੰ ਵੀ ਵੱਡੇ ਪੱਧਰ ਤੇ ਉੱਚਾ ਚੱਕਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਠੰਡ ਦੇ ਦੌਰਾਨ ਬੱਚਿਆਂ ਦੀ ਛੁੱਟੀ ਨੂੰ ਲੈ ਕੇ ਉਹਨਾਂ ਕਿਹਾ ਕਿ ਇਲੈਕਸ਼ਨ ਦੇ ਮੱਦੇ ਨਜ਼ਰ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਨਾ ਪਵੇ ਅਤੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਵਾਰ ਦੋਵੇਂ ਹੀ ਸਕੂਲਾਂ ਦੇ ਪੇਪਰ ਇੱਕ ਮਹੀਨਾ ਪਹਿਲਾਂ ਕਰਵਾਏ ਜਾਣਗੇ। ਉਧਰ ਅਮਨ ਅਰੋੜਾ ਅਤੇ ਰਾਜਪਾਲ ਮਾਮਲੇ ਵਿੱਚ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਅਤੇ ਉਹ ਇਸ ਮਾਮਲੇ ਵਿੱਚ ਨਹੀਂ ਬੋਲਣਗੇ। ਉਧਰ ਨਿਗਮ ਵੱਲੋਂ ਕੀਤੇ ਕੋਟਾਲੇ ਮਾਮਲੇ ਚ ਅਧਿਕਾਰੀਆਂ ਦੀ ਸ਼ਮੂਲੀਅਤ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।