Connect with us

Technology

ਮਾਰਕੀਟ ‘ਚ ਆਇਆ 80 ਵਾਟ ਦਾ ਨਵਾਂ ਸਾਊਡਬਾਰ, ਕੀਮਤ ਜਾਣ ਹੋ ਜਾਵੋਗੇ ਹੈਰਾਨ

Published

on

soundbar 1

ਨਵੀਂ ਦਿੱਲੀ : ਭਾਰਤ ਦੇ ਪ੍ਰਮੁੱਖ ਆਡੀਓ ਸਾਲਿਊਸ਼ਨ ਬਰਾਂਡ ਫੇਂਡਾ ਆਡੀਓ (F&D) ਨੇ ਆਪਣੇ ਪ੍ਰੀਮੀਅਮ ਅਤੇ ਹੋਮ ਐਂਟਰਟੇਨਮੈਂਟ ਪ੍ਰੋਡਕਟਸ ਪੋਰਟਫੀਲੀਓ ਦਾ ਵਿਸਤਾਰ ਕਰਦੇ ਹੋਏ ਨਵਾਂ ਦਮਦਾਰ ਅਤੇ ਮਲਟੀਫੰਕਸ਼ਨ ਸਾਊਂਡਬਾਰ HT-330 ਪੇਸ਼ ਕੀਤਾ ਹੈ। F&D HT-330 ਸਾਊਂਡਬਾਰ ਨੂੰ ਖਾਸਤੌਰ ’ਤੇ ਘਰ ਜਾਂ ਟੈਰੇਸ ਪਾਰਟੀਆਂ ਲਈ ਡਿਜ਼ਾਇਨ ਕੀਤਾ ਗਿਆ ਹੈ। 

ਇਸ ਵਿਚ ਕੁਨੈਕਟੀਵਿਟੀ ਲਈ ਸਾਊਂਡਬਾਰ ’ਚ ਬਲੂਟੁੱਥ 5.0 ਦਿੱਤਾ ਗਿਆ ਹੈ। ਅਜਿਹੇ ’ਚ ਤੁਸੀਂ ਇਸ ਨੂੰ ਟੀ.ਵੀ. ਤੋਂ ਲੈ ਕੇ ਲੈਪਟਾਪ ਅੇਤ ਮੋਬਾਇਲ ਸਾਰੇ ਗੈਜੇਟਸ ਨਾਲ ਕੁਨੈਕਟ ਕਰ ਸਕਦੇ ਹੋ। ਇਹ ਸਾਊਂਡਬਾਰ MP3/WMA ਡਿਊਲ ਫਾਰਮੇਟ ਡਿਕੋਡਿੰਗ ਦੇ ਨਾਲ ਯੂ.ਐੱਸ.ਬੀ. ਰੀਡਰ ਦੇ ਨਾਲ ਵੀ ਕੰਮ ਕਰਦਾ ਹੈ। 

ਇਸ ਦੀ ਲਾਂਚਿੰਗ ’ਤੇ ਫੇਂਡਾ ਆਡੀਓ ਦੇ ਮਾਰਕੀਟਿੰਗ ਮੈਨੇਜਰ, ਪੰਕਜ ਕੁਸ਼ਵਾਹਾ ਨੇ ਕਿਹਾ ਕਿ ਅਸੀਂ F&D ’ਚ ਆਪਣੇ ਗਾਹਕਾਂ ਨੂੰ ਕੋਸਟ-ਇਫੈਕਟਿਵ ਕੀਮਤਾਂ ’ਤੇ ਬੈਸਟ ਤਕਨੀਕ ਅਤੇ ਕੁਆਲਿਟੀ ਪ੍ਰਦਾਨ ਕਰਨਾ ਚਾਹੁੰਦੇ ਹਾਂ। ਅਸੀਂ ਲਗਾਤਾਰ ਇਨੋਵੇਸ਼ਨ ’ਤੇ ਕੰਮ ਕਰਦੇ ਹਾਂ ਅਤੇ ਉਸੇ ਦਾ ਟੀਚਾ ਰੱਖਦੇ ਹਾਂ। ਅਸੀਂ ਹਰ ਘਰ ਲਈ ਹਾਈ-ਐਂਡ ਪ੍ਰੋਡਕਟ ਬਣਾਉਣ ਦੀ ਆਪਣੀ ਲਾਂਗ-ਟਰਮ ਰਣਨੀਤੀ ਨੂੰ ਸਰਗਰਮ ਰੂਪ ਨਾਲ ਅੱਗੇ ਵਧਾ ਰਹੇ ਹਾਂ। 

ਇਸ ਸਾਊਂਡਬਾਰ ’ਚ 80 ਵਾਟ ਦਾ ਆਊਟਪੁਟ ਹੈ ਅਤੇ ਸਬਵੂਫਰ ਲਈ 6.5 ਬਾਸ ਡ੍ਰਾਈਵਰ ਦਿੱਤਾ ਗਿਆ ਹੈ। ਸਾਊਂਡਬਾਰ ਦਾ ਡਿਸਪਲੇਅ ਪੈਨਲ ਇਸ ਦੇ ਅੰਦਰ ਰੱਖਿਆ ਗਿਆ ਹੈ ਅਤੇ ਇਸ ਵਿਚ ਫਰੰਟ ਪੈਨਲ ’ਤੇ ਇਕ ਚੰਗੇ ਵਿਊਇੰਗ ਐਂਗਲ ਨਾਲ ਇਕ ਚਮਕਦਾਰ ਐੱਲ.ਈ.ਡੀ. ਡਿਸਪਲੇਅ ਹੈ। F&D HT-330 ਦੀ ਕੀਮਤ 9,990 ਰੁਪਏ ਹੈ ਪਰ ਕੰਪਨੀ ਵਿਸ਼ੇਸ਼ ਆਫਰ ਤਹਿਤ ਇਸ ਨੂੰ 7,999 ਰੁਪਏ ’ਚ ਦੇ ਰਹੀ ਹੈ। ਇਸ ਦੇ ਨਾਲ 12 ਮਹੀਨਿਆਂ ਦੀ ਵਾਰੰਟੀ ਵੀ ਮਿਲ ਰਹੀ ਹੈ।

Continue Reading