Punjab
ਦਸੂਹਾ ‘ਚ ਵਾਪਰਿਆ ਹਾਦਸਾ, ਘਰ ਪਹੁੰਚੀ ਬਾਰਾਤ, ਭਰਾ ਦੀ ਹੋਈ ਮੌ+ਤ…

ਦਸੂਹਾ 1july2023 : ਦਸੂਹਾ ਨੇੜਲੇ ਪਿੰਡ ਮੀਰਪੁਰ ਵਿੱਚ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਪਰਿਵਾਰ ਦੀਆਂ ਖੁਸ਼ੀਆਂ ਅੱਜ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਉਨ੍ਹਾਂ ਦੀ ਭੈਣ ਦੇ ਵਿਆਹ ਵਾਲੇ ਦਿਨ ਵਾਪਰੇ ਹਾਦਸੇ ਵਿੱਚ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਅਤੇ ਘਰ ‘ਚ ਹਾਹਾਕਾਰ ਮੱਚ ਗਈ, ਉਥੇ ਹੀ ਲੜਕੀ ਦਾ ਬਾਰਾਤ ਵੀ ਘਰ ਪਹੁੰਚ ਗਈ।
ਜਾਣਕਾਰੀ ਅਨੁਸਾਰ ਭਰਾ ਦੀਪਕ ਅਤੇ ਭਰਜਾਈ ਸੁਮਨ ਆਪਣੀ ਭੈਣ ਨੂੰ ਬਿਊਟੀ ਪਾਰਲਰ ‘ਚ ਛੱਡ ਕੇ ਘਰ ਵੱਲ ਆ ਰਹੇ ਸਨ ਕਿ ਟਰੈਕਟਰ ਨੇ ਦੋਵਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ ਭਰਾ ਦੀਪਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੁਮਨ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ |
ਬਾਅਦ ‘ਚ ਉਸ ਦੀ ਹਾਲਤ ਗੰਭੀਰ ਦੱਸਦਿਆਂ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਏ.ਐਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਟਰੈਕਟਰ ਖੇਤਾਂ ਵਿੱਚੋਂ ਸੜਕ ’ਤੇ ਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਟਰੈਕਟਰ ਅਤੇ ਡਰਾਈਵਰ ਦੀ ਭਾਲ ਜਾਰੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।