Punjab
ਜਲੰਧਰ ‘ਚ ਸਵੇਰੇ ਸਵੇਰੇ ਵਾਪਰਿਆ ਹਾਦਸਾ, ਟਰੰਕ ‘ਚੋਂ ਮਿਲੀਆਂ 3 ਭੈਣਾਂ ਦੀਆਂ ਲਾਸ਼ਾਂ

ਜਲੰਧਰ 2 ਅਕਤੂਬਰ 2023: ਜਲੰਧਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਓਥੇ ਹੀ ਦੱਸ ਦੇਈਏ ਕਿ ਮਕਸੂਦਾਂ ਥਾਣਾ ਅਧੀਨ ਪੈਂਦੇ ਪਿੰਡ ਕਾਨਪੁਰ ਨੇੜੇ ਇਕ ਟਰੰਕ ‘ਚੋਂ ਤਿੰਨ ਲੜਕੀਆਂ ਦੀਆਂ ਲਾਸ਼ਾਂ ਬਰਾਮਦ ਹੋਇਆ ਹਨ| ਲਾਸ਼ਾਂ ਮਿਲਣ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ।
ਅੱਜ ਸਵੇਰੇ ਲੜਕੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਜਿੱਥੇ ਪੁਲਿਸ ਵਿਭਾਗ ਵਿੱਚ ਹਫੜਾ-ਦਫੜੀ ਮੱਚ ਗਈ, ਉੱਥੇ ਹੀ ਪੂਰੇ ਇਲਾਕੇ ਦੇ ਲੋਕ ਵੀ ਸਦਮੇ ਵਿੱਚ ਹਨ। ਸਥਾਨਕ ਲੋਕਾਂ ਤੋਂ ਸੂਚਨਾ ਮਿਲਣ ‘ਤੇ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਲੜਕੀਆਂ ਦੇ ਨਾਂ ਅੰਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨ ਕੁਮਾਰੀ (4) ਦੱਸੇ ਗਏ ਹਨ। ਤਿੰਨੋਂ ਕੁੜੀਆਂ ਸੱਚੀਆਂ ਭੈਣਾਂ ਸਨ। ਫਿਲਹਾਲ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।