Punjab
ਬਿਜਲੀ ਵਿਭਾਗ ਦਾ ਕਾਰਨਾਮਾ।ਇਕ ਮਕਾਨ ਮਾਲਕ ਦੇ ਕਹਿਣ ਗਲੀ ਦੇ ਰਸਤੇ ਵਿੱਚ ਗੱਡ ਦਿੱਤਾ ਬਿਜਲੀ ਦਾ ਖੰਭਾਂ ਮੁਹਲਾ ਨਿਵਾਸੀ ਹੋਏ ਪ੍ਰੇਸ਼ਾਨ,,, ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਮੰਨੀ ਗਲਤੀ
ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਨਾਨਕ ਸਹਾਏ ਕਲੋਨੀ ਵਿੱਚ ਮਹੌਲ ਉਸ ਵੇਲੇ ਤਨਵਪੁਰਨ ਹੋ ਗਿਆ ਜਦੋਂ ਬਿਜਲੀ ਵਿਭਾਗ ਦੇ ਕਰਮਚਾਰੀ ਅਤੇ ਕਲੋਨੀ ਨਿਵਾਸੀ ਆਮਨੇ ਸਾਹਮਣੇ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਨਕ ਸਹਾਏ ਕਲੋਨੀ ਦੇ ਨਿਵਾਸੀਆ ਨੇ ਦਸਿਆ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋ ਇਕ ਮਕਾਨ ਮਲਿਕ ਦੇ ਕਹਿਣ ਤੇ ਗਲਤ ਤਰੀਕੇ ਨਾਲ ਸਾਈਡ ਤੇ ਲੱਗੇ ਖੰਭੇ ਨੂੰ ਪੁੱਟ ਕੇ ਗਲੀ ਵਿਚਕਾਰ ਲਗਾ ਦਿੱਤਾ ਹੈ ਜਿਸ ਕਰਕੇ ਪੂਰੀ ਕਲੋਨੀ ਨਿਵਾਸੀਆ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਇਸ ਲਗੇ ਖੱਬੇ ਨਾਲ ਐਕਸੀਡੈਂਟ ਹੋ ਸਕਦੇ ਹਨ। ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਵੀ ਬਿਜਲੀ ਵਿਭਾਗ ਨੂੰ ਚਿੱਠੀ ਕੱਢ ਚੁਕੇ ਹਨ ਕਿ ਇਹ ਖੰਭਾਂ ਰਸਤੇ ਵਿੱਚ ਹੈ ਅਤੇ ਦੁਰਘਟਨਾਵਾਂ ਦਾ ਕਾਰਨ ਬਣ ਸਕਦਾ ਹੈ।
ਹਾਲਾਕਿ ਹੁਣ ਬਿਜਲੀ ਬੋਰਡ ਦੇ ਅਧਿਕਾਰੀ ਆਪਣੀ ਗਲਤੀ ਮੰਨਦੇ ਹੋਏ ਖੰਭਾਂ ਮੁੜ ਪੁੱਟ ਕੇ ਸਾਈਡ ਤੇ ਲਗਾਉਣ ਦੀ ਗੱਲ ਕਹਿ ਰਹੇ ਹਨ ਪਰ ਸਵਾਲ ਹੈ ਕਿ ਅਜਿਹੀ ਗਲਤੀ ਕਰਨ ਵਾਲੇ ਦੇ ਖਿਲਾਫ ਵਿਭਾਗ ਦੇ ਉੱਚ ਅਧਿਕਾਰੀ ਕਾਰਵਾਈ ਕਰਨਗੇ ਕਿ ਨਹੀਂ ਕਿਉਂਕਿ ਖੰਭਾਂ ਦੋਬਾਰਾ ਪੁੱਟ ਕੇ ਲਗਾਉਣ ਤੇ ਕਿੰਨਾ ਹੀ ਸਮਾਂ ਅਤੇ ਪੈਸਾ ਫਿਜੁਲ ਖਰਚ ਹੋਵੇਗਾ।