Corona Virus
ਘਰ ਪਿਆ ਸੀ 30 ਕਿਲੋ ਆਟਾ, ਪ੍ਰਸ਼ਾਸ਼ਨ ਨੂੰ ਕਿਹਾ ਰਾਸ਼ਨ ਨਹੀਂ ਹੈ ਝੂਠੀ ਸੂਚਨਾ ਦੇਣ ਵਾਲੇ ਨਯਾਗਾਓਂ ਵਾਸੀ ਖਿਲਾਫ ਕੇਸ ਦਰਜ਼

ਐਸ ਏ ਐਸ ਨਗਰ, 16 ਅਪ੍ਰੈਲ, ਬਲਜੀਤ ਮਰਵਾਹਾ : ਕੋਰੋਨਾ ਕਰਕੇ ਲੱਗੇ ਕਰਫਿਊ ਦਾ ਕੁਝ ਲੋਕ ਨਾਜਾਇਜ਼ ਫਾਇਦਾ ਵੀ ਚੁੱਕ ਰਹੇ ਹਨ । ਅਜਿਹਾ ਹੀ ਇਕਮਾਮਲਾ ਇਸ ਜ਼ਿਲ੍ਹੇ ਦੇ ਇਲਾਕੇਨਯਾ ਗਾਓਂ ਵਿਚ ਸਾਹਮਣੇ ਆਇਆ। ਜਿੱਥੇ ਇੱਕ ਵਿਅਕਤੀ ਵਲੋਂ ਘਰ ਵਿਚ ਰਾਸ਼ਨ ਹੋਣ ਦੇ ਬਾਵਜੂਦ ਪ੍ਰਸ਼ਾਸ਼ਨਨੂੰ ਫੋਨ ਕਰਕੇਰਾਸ਼ਨ ਮੰਗਿਆ ਗਿਆ। ਮੌਕੇ ਤੇ ਆ ਕੇ ਜਦੋ ਉਸਦੇ ਘਰ ਦੀ ਤਲਾਸ਼ੀ ਲਈ ਗਈ ਤਾਰਾਸ਼ਨ ਮਿਲਿਆ । ਇਸ ਦੀ ਵੀਡੀਓਗ੍ਰਾਫੀ ਕਰਨ ਤੋਂ ਬਾਅਦਉਸ ਤੇ ਐੱਫਆਈ ਆਰ ਦਰਜ ਕਰ ਦਿੱਤੀ ਗਈ । ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਗਰੀਸ਼ ਦਿਆਲਨ ਨੇ ਜਾਣਕਾਰੀ ਦਿੱਤੀ ਕਿ ਰਾਸ਼ਨ ਦੀ ਸਪਲਾਈ ਨਾ ਕਰਨਸਬੰਧੀ ਬੁੱਧਵਾਰ ਨੂੰ ਨਯਾਗਾਓਂ ਦੇ ਵਸਨੀਕ ਨੇ ਕੰਟਰੋਲ ਰੂਮ ਫੋਨ ਕੀਤਾ। ਕੁਝ ਅਧਿਕਾਰੀਆਂ ਅਤੇ ਇੱਕ ਐਨਜੀਓ ਦੀ ਇੱਕ ਟੀਮ ਨੂੰ ਉਸ ਵਿਅਕਤੀ ਦੀ ਰਿਹਾਇਸ਼’ਤੇ ਨਯਾਗਾਓਂ ਭੇਜਿਆ ਗਿਆ ਸੀ। ਇਸ ਵਿਅਕਤੀ ਨੇ ਆਪਣੇ ਘਰ ਵਿੱਚ ਹੀ 30 ਕਿਲੋ ਕਣਕ ਦਾ ਆਟਾ ਅਤੇ ਹੋਰ ਸਮਾਨ ਇਕੱਠਾ ਕਰਕੇ ਛੁਪਾਇਆ ਹੋਇਆਸੀ। ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ, ਜਿਸ ਦੇ ਅਧਾਰ ’ਤੇ ਐਫਆਈਆਰ ਦਰਜ ਕੀਤੀ ਗਈ ਹੈ।
ਰਾਸ਼ਨ/ਭੋਜਨ ਉਪਲਬਧ ਨਾ ਹੋਣ ਦੇ ਬਹੁਤ ਸਾਰੇ ਝੂਠੇ ਦਾਅਵਿਆਂ ਦੇ ਮੱਦੇਨਜ਼ਰ ਇਸ ਸਬੰਧੀ ਆਦੇਸ਼ ਦਿੱਤੇ ਗਏ ਹਨ ਕਿ ਜਿਹੜਾ ਵੀ ਵਿਅਕਤੀ ਗਲਤ ਦਾਅਵਾਕਰਦਾ ਹੈ, ਉਸ ’ਤੇ ਆਫਤਨ ਪ੍ਰਬੰਧਨ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਹਾਲਾਂਕਿ, ਆਦੇਸ਼ਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ “ਸਹਾਇਤਾਲਈ ਹਰੇਕ ਕਾਲ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ ਅਤੇ ਜਿੱਥੇ ਕੋਈ ਰਾਸ਼ਨ ਉਪਲਬਧ ਨਹੀਂ ਹੈ ਜਾਂ ਰਾਸ਼ਨ ਖ਼ਤਮ ਹੋ ਗਿਆ ਹੈ, ਉੱਥੇ ਬਿਨਾਂ ਦੇਰੀ ਜਾਂ ਭੇਦਭਾਵਦੇ ਤੁਰੰਤ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।” ਜ਼ਿਕਰਯੋਗ ਹੈ ਕਿ ਆਫ਼ਤਨ ਪ੍ਰਬੰਧਨ ਐਕਟ ਤਹਿਤ ਜੇ ਕੋਈ ਵਿਅਕਤੀ ਜਾਣ ਬੁੱਝ ਕੇ ਕੇਂਦਰ ਸਰਕਾਰ, ਰਾਜਸਰਕਾਰ, ਰਾਸ਼ਟਰੀ ਅਥਾਰਟੀ, ਰਾਜ ਅਥਾਰਟੀ ਜਾਂ ਜ਼ਿਲ੍ਹਾ ਅਥਾਰਟੀ ਦੇ ਕਿਸੇ ਅਧਿਕਾਰੀ ਰਾਹੀਂ ਤਬਾਹੀ ਸਦਕਾ ਕੋਈ ਰਾਹਤ, ਸਹਾਇਤਾ, ਮੁਰੰਮਤ, ਪੁਨਰਨਿਰਮਾਣ ਜਾਂ ਹੋਰ ਲਾਭ ਲੈਣ ਦਾ ਝੂਠਾ ਦਾਅਵਾ ਕਰਦਾ ਹੈ, ਤਾਂ ਉਸ ਦੇ ਦੋਸ਼ੀ ਹੋਣ ‘ਤੇ ਦੋ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਹੋ ਸਕਦਾ ਹੈ।