Connect with us

Uncategorized

ਐਲਬਮ ‘ਸਟਿੱਲ ਹੇਅਰ’ 27 ਨਵੰਬਰ ਨੂੰ ਹੋਵੇਗੀ ਰਿਲੀਜ਼

Published

on

22 ਨਵੰਬਰ 2203: ਗੈਰੀ ਸੰਧੂ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਗੈਰੀ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਗੈਰੀ ਸੰਧੂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਅਕਸਰ ਸੁਰਖੀਆਂ ‘ਚ ਬਣੇ ਰਹਿੰਦੇ ਹਨ।

ਗੈਰੀ ਸੰਧੂ ਨੇ ਆਪਣੇ ਫੈਨਜ਼ ਨੂੰ ਇੱਕ ਖਾਸ ਸਰਪ੍ਰਾਈਜ਼ ਦਿੱਤਾ ਹੈ।

ਗੈਰੀ ਸੰਧੂ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਇਸ ਐਲਬਮ ਦਾ ਨਾਮ ‘ਸਟਿੱਲ ਹੇਅਰ’ ਹੈ। ਇਹ ਐਲਬਮ 27 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗੈਰੀ ਨੇ ਐਲਬਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੇ ਕਵਰ ‘ਤੇ ਉਹ ਖੁਦ ਨਜ਼ਰ ਆ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਗੈਰੀ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਸ਼ਾਨਦਾਰ ਗਾਣੇ ਦਿੱਤੇ ਹਨ। ਗੈਰੀ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ‘ਫਰੈਸ਼’ ਗਾਣੇ ਨਾਲ ਕੀਤੀ ਸੀ। ਇਸ ਤੋਂ ਇਲਾਵਾ ਗੈਰੀ ਸੰਧੂ ਆਪਣੀ ਪਰਸਨਲ ਲਾਈਫ ਕਰਕੇ ਵੀ ਚਰਚਾ ‘ਚ ਰਹਿੰਦੇ ਹਨ। ਉਹ ਹਾਲ ਹੀ ‘ਚ ਜੈਸਮੀਨ ਸੈਂਡਲਾਸ ਕਰਕੇ ਚਰਚਾ ‘ਚ ਰਹੇ ਸੀ। ਜੈਸਮੀਨ ਸੈਂਡਲਾਸ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ‘ਚ ਗੈਰੀ ਸੰਧੂ ਦਾ ਨਾਮ ਲੈਂਦੀ ਰਹੀ ਹੈ।