Connect with us

Punjab

ਲੁਧਿਆਣਾ ‘ਚ ਬੈਂਕ ਮੈਨੇਜਰ ਨੂੰ ਘਸੀਟ ਕੇ ਕੁੱਟਿਆ

Published

on

ਪੰਜਾਬ ਦੇ ਲੁਧਿਆਣਾ ਵਿੱਚ ਵਿਕਾਸ ਕ੍ਰੈਡਿਟ ਬੈਂਕ (DCB) ਦੇ ਮੈਨੇਜਰ ਨੂੰ ਉਸਦੇ ਗੁਆਂਢੀਆਂ ਨੇ ਕੁੱਟਿਆ। ਉਸ ਨੂੰ ਡੰਡਿਆਂ ਨਾਲ ਗਲੀ ਵਿੱਚ ਘਸੀਟਿਆ ਗਿਆ। ਗੱਲ ਸਿਰਫ਼ ਏਨੀ ਸੀ ਕਿ ਮੈਨੇਜਰ ਦਾ ਬੇਟਾ ਕ੍ਰਿਕਟ ਖੇਡ ਰਿਹਾ ਸੀ ਕਿ ਅਚਾਨਕ ਓਥੋਂ ਗੁਆਂਢੀ ਔਰਤ ਨਿਕਲ ਰਹੀ ਸੀ ਤੇ ਉਸਦੀ  ਗੇਂਦ ਔਰਤ ਨਾਲ ਟਕਰਾ ਗਈ। ਜਿਸ ‘ਤੇ ਉਹ ਗੁਆਂਢੀ ਔਰਤ ਤੋਂ ਮੁਆਫੀ ਮੰਗਣ ਗਿਆ ਤਾਂ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ| ਉਸ ਦੀ ਕੁੱਟਮਾਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਗੁਆਂਢੀ ਮੈਨੇਜਰ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।