Punjab
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਸਭ ਤੋਂ ਵੱਡੀ ਖ਼ਬਰ, ਲਾਰੈਂਸ ਤੇ ਜੱਗੂ ਭਗਵਾਨਪੁਰੀਆ ਦਾ U-TURN
13 ਦਸੰਬਰ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਚ ਸ਼ਾਮਿਲ ਮੁਲਜ਼ਮਾਂ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ੀ ਹੋਈ ਹੈ ਜਿੱਥੇ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਤੇ 3 ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਪੇਸ਼ ਕੀਤਾ ਗਿਆ| ਇਸ ਕੇਸ ‘ਚ ਸ਼ਾਮਲ ਮੁੱਖ ਮੁਲਜ਼ਮ ਮੰਨੂ ਡਾਂਗਰ ਨੂੰ ਅਦਾਲਤ ਚ ਪੇਸ਼ ਨਹੀਂ ਕੀਤਾ ਗਿਆ| ਸਿੱਧੂ ਦੇ ਪਿਤਾ ਨੇ ਅਦਾਲਤ ‘ਚ ਪਹੁੰਚ ਕੇ ਇਨਸਾਫ਼ ਦੀ ਮੰਗ ਕਰਦਿਆ ਕਿਹਾ ਕਿ ਹੁਣ ਕੋਰਟ ਵੱਲੋਂ ਅਗਲੀ ਪੇਸ਼ੀ 5 ਜਨਵਰੀ ਤੈਅ ਕੀਤੀ ਗਈ ਹੈ, ਤੇ ਨਾਲ ਹੀ ਉਨ੍ਹਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਚੋਣ ਲੜਨ ਲਈ ਅਜੇ ਉਨ੍ਹਾਂ ਕੋਈ ਵੀ ਫੈਸਲਾ ਨਹੀਂ ਲਿਆ ਹੈ,ਸਿੱਧੂ ਕੇਸ ‘ਚ ਲਾਰੇਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਦੇ ਵੱਲੋਂ ਪਟੀਸ਼ਨ ਦਾਇਰ ਕਰ ਵਾਰਗ ਕਰਨ ਦੀ ਵੀ ਮੰਗ ਕੀਤੀ ਗਈ ਹੈ|