Punjab
ਲਾਪਤਾ ਹੋਏ ਤਿੰਨ ਨੌਜਵਾਨਾਂ ਚੋਂ ਦੋ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ

ਬੀਤੇ ਦਿਨੀਂ ਫਿਰੋਜ਼ਪੁਰ ਵਿਆਹ ਦੀ ਖਰੀਦਦਾਰੀ ਕਰਨ ਆ ਰਹੇ ਹੋਏ ਸੀ ਲਾਪਤਾ
22 ਨਵੰਬਰ 2023: ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਵਿਆਹ ਦੀ ਖਰੀਦਦਾਰੀ ਕਰਨ ਆ ਰਹੇ ਫਰੀਦਕੋਟ ਦੇ ਪਿੰਡ ਝਾੜੀ ਵਾਲਾ ਦੇ ਤਿੰਨ ਨੌਜਵਾਨ ਲਾਪਤਾ ਹੋਏ ਸਨ। ਜਿਨ੍ਹਾਂ ਨੂੰ ਲੱਭਣ ਲਈ ਲਗਾਤਾਰ ਪੁਲਿਸ ਪ੍ਰਸਾਸਨ ਅਤੇ ਗੋਤਾਖੋਰਾ ਵੱਲੋਂ ਭਾਲ ਕੀਤੀ ਜਾ ਰਹੀ ਸੀ। ਜਿਨ੍ਹਾਂ ਲਾਸਾਂ ਅੱਜ ਦੇਰ ਸ਼ਾਮ ਫਿਰੋਜ਼ਪੁਰ ਦੇ ਨਜਦੀਕ ਲੰਗਦੀ ਰਾਜਸਥਾਨ ਫੀਡਰ ਵਿਚੋਂ ਮਿਲੀਆਂ ਹਨ।
ਦੱਸ ਦਈਏ ਕਿ ਇਹ ਤਿੰਨ ਨੌਜਵਾਨ ਅਰਸ਼ਦੀਪ ਸਿੰਘ, ਅਨਮੋਲ ਅਤੇ ਅਕਾਸ਼ ਜੋ ਫਰੀਦਕੋਟ ਦੇ ਪਿੰਡ ਝਾੜੀ ਵਾਲਾ ਦੇ ਰਹਿਣ ਵਾਲੇ ਸਨ। ਜੋ ਬੀਤੇ ਦਿਨੀਂ ਵਿਆਹ ਲਈ ਖਰੀਦਦਾਰੀ ਕਰਨ ਲਈ ਮੋਟਰਸਾਈਕਲ ਸਵਾਰ ਹੋ ਫਿਰੋਜ਼ਪੁਰ ਆ ਰਹੇ ਸਨ। ਕਿ ਰਾਸਤੇ ਵਿੱਚ ਇਹ ਤਿੰਨੋਂ ਨੌਜਵਾਨ ਲਾਪਤਾ ਹੋ ਗਏ ਸਨ। ਜੋ ਖੁਦ ਤਾਂ ਨਹੀਂ ਮਿਲੇ ਸਨ। ਪਰ ਉਨ੍ਹਾਂ ਦਾ ਮੋਟਰਸਾਈਕਲ ਨਹਿਰ ਕਿਨਾਰੇ ਤੋਂ ਮਿਲਿਆ ਸੀ। ਜਿਸਤੇ ਫੇਟ ਵੱਜੀ ਹੋਈ ਸੀ। ਅਤੇ ਇਸ ਸੁਰਾਗ ਨੂੰ ਲੈਕੇ ਪੁਲਿਸ ਪ੍ਰਸਾਸਨ ਗੋਤਾਖੋਰਾ ਦੀ ਮਦਦ ਨਾਲ ਲਗਾਤਾਰ ਭਾਲ ਕਰ ਰਿਹਾ ਸੀ। ਅਤੇ ਅੱਜ ਦੇਰ ਸ਼ਾਮ ਪੁਲਿਸ ਨੂੰ ਰਾਜਸਥਾਨ ਫੀਡਰ ਨਹਿਰ ਵਿਚੋਂ ਇਹਨਾਂ ਤਿੰਨ ਨੌਜਵਾਨਾਂ ਚੋਂ ਦੋ ਨੌਜਵਾਨ ਅਰਸ਼ਦੀਪ ਅਤੇ ਅਨਮੋਲ ਦੀਆਂ ਲਾਸ਼ਾਂ ਮਿਲ ਗਈਆ ਹਨ। ਜਦਕਿ ਅਕਾਸ਼ ਬਾਰੇ ਹਾਲੇ ਕੁੱਝ ਪਤਾ ਨਹੀ ਲੱਗ ਸਕਿਆ ਜਿਸਦੀ ਭਾਲ ਕੀਤੀ ਜਾ ਰਹੀ ਹੈ।