Connect with us

Punjab

ਜੇਲ੍ਹ ‘ਚ ਤੈਨਾਤ ਪੁਲਿਸ ਮੁਲਾਜ਼ਮ ਦੀ ਟਰਾਂਸਪੋਰਟ ਨਗਰ ਰੋਪੜ ਤੋਂ ਮਿਲੀ ਸ਼ੱਕੀ ਹਾਲਤ ਵਿੱਚ ਲਾ+ਸ਼…

Published

on

ਰੂਪਨਗਰ 23 ਜੁਲਾਈ 2023: ਰੋਪੜ ਜੇਲ੍ਹ ਵਿਚ ਤੈਨਾਤ 24 ਸਾਲਾ ਪੁਲਸ ਮੁਲਾਜਿਮ ਦੀ ਟਰਾਂਸਪੋਰਟ ਨਗਰ ਰੋਪੜ ਤੋਂ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਨ ਵਰਿੰਦਰ ਪਾਲ ਸਿੰਘ ਉਮਰ 24 ਸਾਲ ਵਾਸੀ ਪਿੰਡ ਭੰਗਲਾ ਜਿਲ੍ਹਾ ਰੋਪੜ ਵਜੋਂ ਹੋਈ ਹੈ ਅਤੇ ਮ੍ਰਿਤਕ ਸਿਪਾਹੀ ਦੇ ਰੈਂਕ ਤੇ ਰੋਪੜ ਜੇਲ੍ਹ ਵਿਚ ਤੈਨਾਤ ਸੀ ।


ਟਰਾਂਸਪੋਰਟ ਨਗਰ ਵਿੱਚ ਮ੍ਰਿਤਕ ਪਏ ਵਰਿੰਦਰ ਪਾਲ ਸਿੰਘ ਦੇ ਹੱਥ ਵਿੱਚ ਇੱਕ ਸਰਿੰਜ ਵੀ ਮੌਜੂਦ ਸੀ। ਜਿਸ ਤੋਂ ਇਹ ਵੀ ਸ਼ੱਕ ਜਾਪ ਰਿਹਾ ਹੈ ਕੇ ਕੀਤੇ ਮੌਤ ਨਸ਼ੇ ਦੀ ਓਵਰ ਡੋਜ਼ ਦੇ ਨਾਲ ਨਾ ਹੋਈ ਹੋਵੇ।

ਜਾਂਚ ਅਧਿਕਾਰੀ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਵਰਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਮਿਲੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਮ੍ਰਿਤਕ ਵਰਿੰਦਰ ਪਾਲ ਸਿੰਘ ਤੇ ਪਿਛਲੇ ਸਮੇਂ ਦੇ ਵਿੱਚ ਇੱਕ ਐਨ ਡੀ ਪੀ ਇਸ ਦਾ ਮਾਮਲਾ ਵੀ ਦਰਜ ਹੋਇਆ ਸੀ ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਓਹ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ।

ਜਾਣਕਾਰੀ ਮੁਤਾਬਕ ਮ੍ਰਿਤਕ ਵਰਿੰਦਰਪਾਲ ਸਿੰਘ ਨੂੰ ਕੁਝ ਸਮਾਂ ਪਹਿਲਾਂ ਹੀ ਪੁਲਿਸ ਦੇ ਵਿੱਚ ਆਪਣੇ ਪਿਤਾ ਦੀ ਥਾਂ ਨੌਕਰੀ ਮਿਲੀ ਸੀ, ਕਿਉਂਕਿ ਉਸਦੇ ਪਿਤਾ ਹਰਮੇਸ਼ ਸਿੰਘ ਦੀ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਛੋਟਾ ਭਰਾ ਸੀ ਅਤੇ ਇੱਕ ਬੱਚੇ ਦਾ ਪਿਓ ਵੀ ਦੱਸਿਆ ਜਾ ਰਿਹਾ ਹੈ ।