World
ਭਾਰਤ ਦੇ ਕਾਰਗਿਲ ਤੋਂ ਲਾਪਤਾ ਹੋਈ ਔਰਤ ਦੀ ਪਾਕਿਸਤਾਨ ਦੇ ਗਿਲਗਿਲ-ਬਾਲਟਿਸਤਾਨ ਤੋਂ ਮਿਲੀ ਲਾ+ਸ਼..

27 JULY 2023: ਭਾਰਤ ਦੇ ਲੱਦਾਖ ਦੇ ਕਾਰਗਿਲ ਜ਼ਿਲੇ ‘ਚ ਲਾਪਤਾ ਹੋਈ 28 ਸਾਲਾ ਭਾਰਤੀ ਔਰਤ ਦੀ ਲਾਸ਼ ਬੁੱਧਵਾਰ ਨੂੰ ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ਤੋਂ ਬਰਾਮਦ ਕੀਤੀ ਗਈ। ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ । ਖਰਮਾਂਗ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਜਾਫਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਔਰਤ ਦੀ ਲਾਸ਼ ਨੂੰ ਕਾਰਗਿਲ ਨਦੀ ‘ਚੋਂ ਬਰਾਮਦ ਕਰ ਕੇ ਜ਼ਿਲੇ ‘ਚ ਦਫਨਾਇਆ ਗਿਆ।
ਇਸ ਤੋਂ ਪਹਿਲਾਂ ਕਾਰਗਿਲ ਪੁਲਿਸ ਸਟੇਸ਼ਨ ਨੇ ਔਰਤ ਦੀ ਫੋਟੋ ਵਾਲਾ ਪਰਚਾ ਜਾਰੀ ਕੀਤਾ ਸੀ। ਲਾਸ਼ ਦੀ ਬਰਾਮਦਗੀ ਲਈ ਗਿਲਗਿਤ-ਬਾਲਟਿਸਤਾਨ ਪ੍ਰਸ਼ਾਸਨ ਨੂੰ ਪਰਚਾ ਵੀ ਭੇਜਿਆ ਗਿਆ ਸੀ। ਇਸ ਵਿੱਚ ਔਰਤ ਦੀ ਪਛਾਣ ਬਿਲਕਿਸ ਬਾਨੋ ਵਜੋਂ ਹੋਈ ਹੈ। ਉਹ 15 ਜੁਲਾਈ ਨੂੰ ਅੱਛਮਲ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਇਸ ਦੌਰਾਨ ਖਰਮਾਂਗ ਦੇ ਰਹਿਣ ਵਾਲੇ ਕਾਸਿਮ ਨੇ ਦੱਸਿਆ ਕਿ ਔਰਤ ਦਾ ਅੰਤਿਮ ਸੰਸਕਾਰ ਇਸਲਾਮਿਕ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ।