Connect with us

Punjab

ਵਿਦੇਸ ਗਏ ਵਿਅਕਤੀ ਦੀ ਡੱਬੇ ਚ ਬੰਦ ਹੋ ਲਾਸ਼ ਪਰਤੀ ਵਾਪਿਸ

Published

on

27 ਦਸੰਬਰ 2203:  ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਔੜ ਦੇ ਰਹਿਣ ਵਾਲੇ ਕੁਲਦੀਪ ਕੁਮਾਰ ਦੀ ਲਾਸ਼ ਉਸਦੇ ਜੱਦੀ ਪਿੰਡ ਪਰਤਨ ਮੌਕੇ ਮਾਹੋਲ ਗਮਗੀਨ ਹੋ ਗਿਆ ।ਉਸ ਦੀ ਉਮਰ ਕਰੀਬ 54 ਸਾਲ ਦੀ ਸੀ । ਜਿਸਦੀ ਇਟਲੀ ਵਿਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ ਅੱਜ ਜਿਸ ਦਾ ਸੈਕੜੇ ਸੇਜਲ ਅੱਖਾਂ ਦੀ ਹਾਜਰੀ ਚ ਔੜ ਦੇ ਮੀਰਪੁਰ ਲੱਖਾ ਰੋਡ ਵਾਲੇ ਸਮਸਾਨਘਾਟ ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਮਿ੍ਤਕ ਦੇ ਭਰਾ ਮਨੋਹਰ ਲਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਸਦਾ ਭਰਾ ਕੁਲਦੀਪ ਸਿੰਘ ਜੋਕਿ ਆਪਣੇ ਪਿੰਡ ਤੋਂ ਕੋਈ 22 ਸਾਲ ਪਹਿਲਾ ਇਟਲੀ ਗਿਆ ਸੀ । ਜਿਥੇ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ । ਮਿ੍ਤਕ ਆਪਣੇ ਪਿਛੇ ਤਿੰਨ ਧੀਆ ਨੂੰ ਸਦਾ ਲਈ ਗਮ ਦੇ ਗਿਆ ।ਇਸ ਮੌਕੇ ਕਮਲਜੀਤ ਦੁੱਗਲ , ਰੇਸਮ ਲਾਲ , ਅਮਿਤ ਦੁੱਗਲ, ਪੰਡਿਤ ਜਗਨ ਨਾਥ ਤਿਵਾੜੀ, ਅਤੇ ਇਲਾਕੇ ਦੇ ਪਤਵੰਤੇ ਸੱਜਣ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਚ ਹਾਜਰ ਸਨ ।