Punjab
ਖਾਲੀ ਪਲਾਟਾ ‘ਚੋ ਮਿਲੀ ਨੋਜਵਾਨ ਦੀ ਲਾਸ਼, ਤਿੰਨ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

11ਅਕਤੂਬਰ 2023: ਸ੍ਰੀ ਮੁਕਤਸਰ ਸਾਹਿਬ ਦੇ ਕੱਚਾ ਭਾਗਸਰ ਰੋਡ ਤੇ ਖਾਲੀ ਪਲਾਟਾ ਵਿੱਚੋ ਕਰੀਬ 30-32 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਪਹਿਚਾਣ ਸੁਰਜੀਤ ਸਿੰਘ (ਜੀਤਾ) ਪਿਤਾ ਟਹਿਲ ਸਿੰਘ ਬਾਬਾ ਜੀਵਨ ਸਿੰਘ ਨਗਰ ਵਜੋਂ ਹੋਈ ਹੈ ਨੋਜਵਾਨ ਦਾ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਨੋਜਵਾਨ ਦੇ ਪਿਤਾ ਗ੍ਰੰਥੀ ਸਨ। ਬੱਸ ਅੱਡਾ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਸਾਨੂੰ ਕਰੀਬ 4:15 ਵਜੇ ਇਤਲਾਹ ਮਿਲੀ ਕੀ ਕਿਸੇ ਨੋਜਵਾਨ ਦੀ ਡੈਡ ਬਾਡੀ ਪਈ ਹੈ ਜੱਦ ਅਸੀਂ ਮੌਕੇ ਤੇ ਪਹੁੰਚੇ ਤਾਂ ਇਕ ਨੋਜਵਾਨ ਦੀ ਡੈਡ ਬਾਡੀ ਖਾਲੀ ਪਲਾਟਾਂ ਵਿੱਚ ਪਈ ਸੀ ਜਿਸ ਦੀ ਪਹਿਚਾਣ ਸੁਰਜੀਤ(ਜੀਤਾ) ਵਜੋਂ ਹੋਈ ਹੈ ਤੇ ਮ੍ਰਿਤਕ ਦੇ ਭਰਾ ਨੇ ਦੱਸਿਆ ਕੀ ਸੁਰਜੀਤ (ਜੀਤਾ)ਦੀ ਦਵਾਈ ਚੱਲ ਰਹੀ ਸੀ ਤੇ ਗੱਲਤ ਦਵਾਈ ਪੀਣ ਨਾਲ ਮੌਤ ਹੋ ਗਈ ਤੇ ਸਾਡੇ ਵਲੋਂ ਮ੍ਰਿਤਕ ਦੇ ਭਰਾ ਦੇ ਬਿਆਨਾ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ ਜਿਸ ਦਾ ਕੱਲ ਨੂੰ ਪੋਸਟਮਾਰਟਮ ਕੀਤਾ ਜਾਵੇਗਾ ਤੇ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲ ਸਕੇਗਾl