Punjab
ਦਿਨ-ਦਿਹਾੜੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਕੁੜੀ ‘ਤੇ ਕੀਤਾ ਹਮਲਾ, ਹੋਈ ਮੌਤ
MOHALI :: ਮੋਹਾਲੀ ਦੇ 5 ਫੇਜ਼ ‘ਚ ਦਿਨ -ਦਿਹਾੜੇ ਇੱਕ ਘਟਨਾ ਵਾਪਰ ਗਈ ਹੈ | ਦੱਸ ਦੇਈਏ ਕਿ ਸਵੇਰੇ 8 ਵਜੇ ਦੇ ਕਰੀਬ ਮੁੰਡੇ ਨੇ ਕੁੜੀ ਤੇ ਤਲਵਾਰਾਂ ਨਾਲ ਹਮਲਾ ਕੀਤਾ ਹੈ|
ਇਹ ਮਾਮਲਾ ਉਦੋਂ ਵਾਪਰਿਆ ਜਦੋਂ ਦੋ -ਤਿੰਨ ਕੁੜੀਆਂ ਬੱਸ ‘ਚ ਉਤਰ ਕੇ ਕੇ ਆਪਣੇ ਜੋਬ ਤੇ ਜਾ ਰਹੀਆਂ ਸੀ ਅਤੇ ਹਮਲਾ ਕਰਨ ਵਾਲਾ ਮੁੰਡਾ ਦਰੱਖਤ ਹੇਠਾਂ ਹਥਿਆਰ ਲੈ ਕੇ ਖੜਿਆ ਹੋਇਆ ਸੀ ਜਦੋ ਹੀ ਉਸ ਨੇ ਲੜਕੀ ਨੂੰ ਦੇਖਿਆ ਤਾਂ ਉਸ ਦੇ ਪਿੱਛੇ ਭੱਜ ਕੇ ਤਲਵਾਰ ਨਾਲ ਲਗਾਤਾਰ ਕਈ ਵਾਰ ਹਮਲਾ ਕੀਤਾ | ਹਮਲੇ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ ਹੈ |
ਕੌਣ ਸੀ ਜਿਸ ਤੇ ਹੋਇਆ ਹਮਲਾ
ਕੁੜੀ ਦਾ ਨਾਮ ਬਲਜਿੰਦਰ ਕੌਰ ਹੈ| ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਸੀ | ਜੋ ਮੋਹਾਲੀ 5 ਫੇਜ਼ ‘ਚ ਇੰਡਸਟਰੀ ਪ੍ਰਾਈਵੇਟ ਜੋਬ ਕਰਦੀ ਸੀ|
ਪੁਲਿਸ ਨੇ ਦਿੱਤੀ ਜਾਣਕਾਰੀ
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਕੁੜੀ ਨੂੰ 6 ਫੇਸ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਮੁਤਾਬਕ ਲੜਕੇ ਦਾ ਚਿਹਰਾ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅ। ਉਸ ਦੇ ਸਿਰ, ਹੱਥ ਅਤੇ ਪੇਟ ‘ਤੇ ਵਾਰ ਕਰ ਦਿੱਤਾ। ਹਮਲਾ ਕਰਕੇ ਨੌਜਵਾਨ ਉੱਥੋਂ ਭੱਜ ਗਿਆ।
ਕਾਤਲ ਨੂੰ ਲਿਆ ਹਿਰਾਸਤ ‘ਚ
ਕੁੱਝ ਹੀ ਸਮੇ ਬਾਅਦ ਮੋਹਾਲੀ ਪੁਲਿਸ ਨੇ ਬਲਜਿੰਦਰ ਕੌਰ ਤੇ ਹਮਲਾ ਕਰਨ ਵਾਲੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ|