Punjab
ਬਾਰਡਰ ਕੰਡਿਆਲੀ ਤਾਰ ਨੇੜਿਓਂ BSF ਟੀਮ ਨੇ 810 ਗ੍ਰਾਮ ਹੈਰੋਇਨ ਕੀਤੀ ਬਰਾਮਦ,ਕਰੋੜਾਂ ‘ਚ ਦੱਸੀ ਜਾ ਰਹੀ ਕੀਮਤ
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸੰਵੇਦਨਸ਼ੀਲ BOP ਭੈਰੋਪਾਲ ਵਿੱਚ BSF ਟੀਮ ਨੇ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਰਹੱਦ ‘ਤੇ ਕੰਡਿਆਲੀ ਤਾਰ ਦੇ ਕੋਲ ਪਹਿਰਾ ਦੇ ਰਹੇ ਜਵਾਨਾਂ ਨੇ ਚਾਹ ਦੀ ਕੇਤਲੀ ਦੇਖੀ, ਜਿਸ ਦੀ ਜਾਂਚ ਕਰਨ ‘ਤੇ ਉਸ ‘ਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ। ਇਹ ਪਹਿਲਾ ਮਾਮਲਾ ਹੈ ਜਦੋਂ ਤਸਕਰਾਂ ਨੇ ਹੈਰੋਇਨ ਨੂੰ ਚਾਹ ਦੀ ਕੇਤਲੀ ਵਿੱਚ ਛੁਪਾ ਕੇ ਭੇਜਿਆ ਹੋਇਆ ਹੈ। ਇਸ ਤੋਂ ਪਹਿਲਾਂ ਤਸਕਰ ਪਲਾਸਟਿਕ ਦੀਆਂ ਬੋਤਲਾਂ, ਜੁਰਾਬਾਂ ਅਤੇ ਟਰੈਕਟਰ ਦੇ ਪਾਰਟਸ ਵਿੱਚ ਹੈਰੋਇਨ ਦੀ ਖੇਪ ਛੁਪਾ ਲੈਂਦੇ ਸਨ। ਇਸ ਵੇਲੇ BSF ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।