Punjab
28 ਮਾਰਚ ਨੂੰ ਪੇਸ਼ ਹੋਵੇਗਾ SGPC ਦਾ ਬਜਟ
06 ਮਾਰਚ, (ਬਲਜੀਤ ਮਰਵਾਹਾ): 28 ਮਾਰਚ ਨੂੰ ਅੰਮ੍ਰਿਤਸਰ ‘ਚ SGPC ਦਾ ਬਜਟ ਪੇਸ਼ ਹੋਵੇਗਾ। ਚੰਡੀਗੜ੍ਹ ਵਿਖੇ ਹੋਈ SGPC ਦੀ ਐਗਜੀਕਿਊਟੀਵ ਬੈਠਕ ‘ਚ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਐਲਾਨ ਕੀਤਾ ਹੈ।
ਨਾਲ ਹੀ ਭਾਈ ਲੌਂਗੋਵਾਲ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ਦੇ ਮਹਾਨ ਨੇਤਾ ਵਜੋਂ ਘੋਸ਼ਿਤ ਕੀਤੇ ਜਾਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਤੇ ਨਾਲ ਹੀ ਭਾਈ ਲੌਂਗੋਵਾਲ ਨੇ ਨੈਸ਼ਨਲ ਬ੍ਰੇਵਰੀ ਅਵਾਰਡ ਦਾ ਨਾਂਅ ਸਾਹਿਬਜ਼ਾਦਾ ਫਤਿਹ ਸਿੰਘ ‘ਤੇ ਰੱਖਣ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਨੂੰ ਸੁਭਾਗਾ ਦੱਸਿਆ ।