Connect with us

Governance

ਕੇਂਦਰ ਸਰਕਾਰ ਦਾ ਐਲਾਨ, ਬਿਨਾ ਪਰਮਿਟ ਚਲਾ ਸਕੋਗੇ ਇਲੈਕ੍ਰਟਾਨਿਕ ਦੋ ਪਹੀਆ ਵਾਹਨ

Published

on

electronic

ਕੇਂਦਰ ਸਰਕਾਰ ਨੇ ਆਪਣੇ ਇੱਕ ਨਵੇਂ ਫ਼ੈਸਲੇ ਵਿੱਚ ਇਨ੍ਹਾਂ ਵਾਹਨ ਚਾਲਕਾਂ ਨੂੰ ਪਰਮਿਟ ਤੋਂ ਛੋਟ ਦਿੱਤੀ ਹੈ। ਕੇਂਦਰ ਦੇ ਸੜਕ ਆਵਾਜਾਈ ਮੰਤਰਾਲੇ ਨੇ ਬੈਟਰੇ, ਮੇਥੇਨੌਲ ਅਤੇ ਈਥੇਨੌਲ ‘ਤੇ ਚੱਲਣ ਵਾਲੇ ਈ-2 ਪਹੀਆ ਵਾਹਨਾਂ ਨੂੰ ਇਸ ਰਾਹਤ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਾਹਨਾਂ ਦੀ ਬਿਨਾਂ ਪਰਮਿਟ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਮਤਲਬ ਕਾਨੂੰਨੀ ਤੌਰ ‘ਤੇ ਇਨ੍ਹਾਂ ਦੀ ਵਰਤੋਂ ਵਪਾਰਕ ਗਤੀਵਿਧੀਆਂ ਲਈ ਵੀ ਕੀਤੀ ਜਾ ਸਕਦੀ ਹੈ। ਮੰਤਰਾਲੇ ਦੇ ਇਸ ਫ਼ੈਸਲੇ ਨਾਲ ਸੈਰ ਸਪਾਟਾ ਉਦਯੋਗ ਨੂੰ ਵੀ ਵੱਡੀ ਰਾਹਤ ਮਿਲੇਗੀ। ਹਾਲਾਂਕਿ ਮੰਤਰਾਲੇ ਨੇ ਪਹਿਲਾਂ ਇਲੈਕਟ੍ਰਿਕ ਵਾਹਨਾਂ ਨੂੰ ਪਰਮਿਟ ਤੋਂ ਛੋਟ ਦਿੱਤੀ ਸੀ, ਪਰ ਆਦੇਸ਼ ਵਿੱਚ ਦੋਪਹੀਆ ਵਾਹਨਾਂ ਲਈ ਸਪੱਸ਼ਟ ਨਿਰਦੇਸ਼ ਨਹੀਂ ਸਨ। ਦੋ ਪਹੀਆ ਵਾਹਨ ਟਰਾਂਸਪੋਰਟਰ ਇਨ੍ਹਾਂ ਵਾਹਨਾਂ ਨੂੰ ਕਿਰਾਏ ‘ਤੇ ਲੈਂਦੇ ਹਨ ਅਤੇ ਕਾਨੂੰਨੀ ਰੂਪ ਵਿੱਚ ਦੇਣ ਦੇ ਯੋਗ ਨਹੀਂ ਸੀ। ਪਰੰਤੂ ਹੁਣ ਕੇਂਦਰ ਦੇ ਫ਼ੈਸਲੇ ਪਿਛੋਂ ਦੋ ਪਹੀਆ ਵਾਹਨਾਂ ਦੀ ਵਰਤੋਂ ਬਿਨਾ ਪਰਮਿਟ ਦੇ ਕਾਨੂੰਨੀ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿੱਚ, ਬੱਸ ਐਂਡ ਕਾਰ ਆਪਰੇਟਰਜ਼ ਕਨਫੈਡਰੇਸ਼ਨ ਡੇ ਆਫ ਇੰਡੀਆ ਦੇ ਚੇਅਰਮੈਨ ਗੁਰਮੀਤ ਸਿੰਘ ਸਿੰਘ ਤਨੇਜਾ ਨੇ ਕਿਹਾ ਕਿ ਸੜਕ ਆਵਾਜਾਈ ਮੰਤਰਾਲੇ ਦੇ ਇਸ ਫੈਸਲੇ ਨਾਲ ਦੋ ਪਹੀਆ ਵਾਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਸ ਨਾਲ ਸੈਰ ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਲਾਭ ਹੋਵੇਗਾ।