Punjab
ਦੋ ਸਕੇ ਭਰਾਵਾਂ ਦੀ ਇਕੱਠਿਆ ਹੋਈ ਮੌਤ!

ਬੇਹੱਦ ਮੰਦਭਾਗੀ ਖ਼ਬਰ ਜ਼ਿਲ੍ਹਾਂ ਸੰਗਰੂਰ ਤੋਂ ਸਾਹਮਣੇ ਆਈ ਹੈ, ਜਿੱਥੇ 2 ਸਕੇ ਭਰਾਵਾਂ ਦੀ ਇਕੱਠਿਆ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਹਲਕਾ ਦਿੜਬਾ ਅਧੀਨ ਪੈਂਦੇ ਪਿੰਡ ਕਣਕਵਾਲ ਭੰਗੂਆਂ ਦੀ ਇਹ ਖ਼ਬਰ ਦੱਸੀ ਜਾ ਰਹੀ ਹੈ, ਜਿੱਥੇ 2 ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕਾਂ ਵਿੱਚੋਂ ਇਕ ਦੀ ਪਛਾਣ ਰਾਮ ਲਾਲ (60 ਸਾਲ) ਅਤੇ ਮੋਹਨ ਦਾਸ (50 ਸਾਲ) ਦੇ ਨਾਂ ਨਾਲ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਥੋੜ੍ਹੇ ਕੁ ਸਮੇਂ ਦੇ ਫਰਕ ਨਾਲ ਅਚਨਚੇਤ ਦਿਲ ਦਾ ਦੌਰਾ ਪਿਆ, ਜਿਸ ਨਾਲ ਦੋਵਾਂ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਚੀਕ ਚਿਹਾੜਾ ਮਚ ਗਿਆ। ਇਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ ਤੋਂ ਬਾਅਦ ਪਿੰਡ ਕਣਕਵਾਲ ਭੰਗੂਆਂ ਵਾਸੀਆਂ ‘ਚ ਸੋਗ ਦਾ ਮਾਹੌਲ ਹੈ।