News
ਕਪੂਰਥਲਾ ਦੇ ਇਕਾਂਤਵਾਸ ਸੈਂਟਰ ਦੀ ਹਾਲਤ ਖਸਤਾ, ਲੋਕ ਹਨ ਪ੍ਰੇਸ਼ਾਨ
- ਲੋਕਾਂ ਤੋਂ ਲਏ ਜਾ ਰਹੇ ਨੇ ਰੋਜ਼ਾਨਾ 800 ਰੁਪਏ
- ਸੈਂਟਰ ਦਾ ਹੈ ਘਟੀਆ ਖਾਣਾ ਪਿਣਾ
- ਖਾਣਾ ਬਣਾਉਣ ਵਾਲੇ ਨਹੀਂ ਰੱਖਦੇ ਸਫਾਈ
- ਉੱਚ ਅਧਿਕਾਰੀ ਨਹੀਂ ਆਇਆ ਕੈਮਰੇ ਸਾਹਮਣੇ
ਕਪੂਰਥਲਾ, 28 ਜੁਲਾਈ (ਜਗਜੀਤ ਧੰਜੂ): ਕਰੋਨਾ ਮਹਾਮਾਰੀ ਦੇ ਕਾਰਨ ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਬਾਹਰ ਤੋਂ ਆ ਰਹੇ ਨੇ ਜਿਨ੍ਹਾਂ ਨੂੰ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਤਹਿਤ ਇਕਾਂਤਵਾਸ ਕੀਤਾ ਜਾ ਰਿਹਾ ਹੈ। ਦੱਸ ਦਈਏ ਕਪੂਰਥਲਾ ‘ਚ ਇਕ ਨਿੱਜੀ ਕਾਲਜ ਨੂੰ ਇਕਾਂਤਵਾਸ ਸੈਂਟਰ ਬਣਾਇਆ ਗਿਆ ਹੈ ਜਿੱਥੇ ਲੋਕਾਂ ਨੂੰ ਇਕਾਂਤਵਾਸ ਵੀ ਕੀਤਾ ਜਾ ਰਿਹਾ ਹੈ। ਪਰ ਕੋਰਨਟਾਇਨ ਕੀਤੇ ਗਏ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਵੱਲੋਂ ਭਾਵੇਂ ਇਹ ਇਕਾਂਤਵਾਸ ਸੈਂਟਰਾਂ ‘ਚ ਮੁਫਤ ਸੇਵਾਵਾਂ ਦਿਤੀਆਂ ਜਾ ਰਹੀਆਂ ਨੇ ਪਰ ਤੁਹਾਨੂੰ ਦੱਸ ਦਇਏ ਕਿ ਇਸ ਇਕਾਂਤਵਾਸ ਸੈਂਟਰ ‘ਚ ਵਿਦੇਸ਼ ਤੋਂ ਆਏ ਲੋਕਾਂ ਨੂੰ ਰੋਜ਼ਾਨਾ 8੦੦ ਰੁਪਏ ਦੇਣੇ ਪੈਂਦੇ ਜਿਸਤੋਂ ਬਾਅਦ ਵੀ ਨਾ ਤਾਂ ਚੰਗਾ ਖਾਣਾ ਪੀਣਾ ਮਲਿਦਾ ਹੈ ਤੇ ਨਾਂ ਹੀ ਕੋਈ ਚੰਗੀ ਵਵਿਸਥਾ ਹੈ। ਉੱਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਲੋਕਾਂ ਦਾ ਆਰੋਪ ਹੈ ਕਿ ਉਨ੍ਹਾ ਨੂੰ ਦਿੱਤੇ ਜਾਣ ਵਾਲੇ ਖਾਣੇ ‘ਚ ਕੋਕਰੋਚ ਮਿਲੇ ਸਨ।
ਦਾਸਨਯਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋ ਇਕਾਂਤਵਾਸ ਸੈਂਟਰ ਵਿਵਾਦ ਵਿਚ ਘਿਰਿਆ ਹੈ ਇਸਤੋਂ ਪਹਿਲਾਂ ਵੀ ਇਹ ਕੋਰਨਟਾਇਨ ਸੈਂਟਰ ਵਿਵਾਦਾ ‘ਚ ਰਹਿ ਚੁੱਕਾ ਹੈ। ਜਦੋ ਇਸ ਉਤੇ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ ਤੇ ਪੁੱਛਗਿੱਛ ਕਰਨੀ ਚਾਹੀ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ।
ਲੋਕਾਂ ਨੂੰ ਕੋਰੋਨਾ ਕਾਰਨ ਪਹਿਲਾਂ ਹੀ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲੋਕਾਂ ਨੂੰ ਕਾਰਨਟਾਇਨ ਕੀਤਾ ਜਾਦਾਂ ਹੈ ਤਾਂ ਪ੍ਰਸਾਸ਼ਨ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਕਪੂਰਥਲਾ ਦੇ ਕਾਰਨਟਾਇਨ ਸੈਂਟਰ ਦੀ ਘਟੀਆਂ ਵਿਵਸਥਾ ਨੇ ਉੱਥੋਂ ਦੇ ਪ੍ਰਸਾਸ਼ਨ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ।