Punjab
CTU ਬੱਸ ਨੇ PGI ਦੇ ਬਾਹਰ 50 ਮੀਟਰ ਤੱਕ ਵਿਅਕਤੀ ਨੂੰ ਘਸੀਟਿਆ

ਚੰਡੀਗੜ੍ਹ, 28 ਅਗਸਤ 2023 : ਬੀਤੇ ਦਿਨੀ ਪੀਜੀਆਈ ਨੇੜੇ ਇਕ ਸੜਕ ਹਾਦਸਾ ਵਾਪਰਿਆ ਹੈ| ਦਾਸ ਦੇਈਏ ਕਿ ਸੜਕ ਪਾਰ ਕਰਨ ਕਰ ਰਹੇ 46 ਸਾਲਾ ਵਿਅਕਤੀ ਨੂੰ ਚੰਡੀਗੜ੍ਹ ਦੀ ਸੀਟੀਯੂ ਬੱਸ ਨੇ ਇਕ ਵਿਅਕਤੀ ਨੂੰ 50 ਮੀਟਰ ਤੱਕ ਆਪਣੇ ਪਹੀਆਂ ਹੇਠ ਘਸੀਟਿਆ।ਓਥੇ ਹੀ ਪੁਲਸ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਦੀ ਪਛਾਣ ਬਲਰਾਜ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਉਹ ਪੀਜੀਆਈ ਵਿੱਚ ਇਲਾਜ ਲਈ ਇੱਥੇ ਆਇਆ ਹੋਇਆ ਸੀ। ਉਹ ਪੰਜਾਬ ਯੂਨੀਵਰਸਿਟੀ ਵਾਲੇ ਪਾਸੇ ਤੋਂ ਹਸਪਤਾਲ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹਨੇ ਨੂੰ ਇੱਕ ਤੇਜ਼ ਰਫ਼ਤਾਰ ਸੀਟੀਯੂ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲੀਸ ਨੇ ਬੱਸ ਡਰਾਈਵਰ ਅਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ ਵਿੱਚ ਉਸ ਨੂੰ ਥਾਣੇ ਵਿੱਚੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।