Corona Virus
ਕਣਕ ਦਾ ਸੀਜ਼ਨ, ਆੜਤੀਆਂ ਦੇ ਕਰਫ਼ਿਊ ਪਾਸ ਨਹੀਂ ਬਣੇ

ਲੁਧਿਆਣਾ, 15 ਅਪ੍ਰੈਲ : ਪੰਜਾਬ ‘ਚ ਕਣਕ ਦੀ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ। ਸਰਕਾਰ ਵੱਲੋਂ 15 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪਰ ਲੁਧਿਆਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਹਾਲ ਕੁਝ ਹੋਰ ਹੀ ਸੀ। ਇਥੇ ਤਾਂ ਅਜੇ ਤੱਕ ਆੜਤੀਆਂ ਦੇ ਕਰਫ਼ਿਊ ਪਾਸ ਨਹੀਂ ਬਣਾਏ ਗਏ।ਆੜਤੀਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦਾ ਕਰੋੜਾਂ ਦਾ ਬਕਾਇਆ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈਕਿ ਉਹ ਮੰਡੀ ‘ਚ ਗੁਰਦੁਆਰੇ ਦੀ ਕਣਕ ਲੈ ਕੇ ਪਹੁੰਚੇ ਪਰ ਅਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ‘ਚ ਜੋ ਵੀ ਪ੍ਰਬੰਧ ਹਨ ਉਹ ਉਹਨਾਂਵੱਲੋਂ ਹੀ ਕੀਤੇ ਗਏ ਹਨ। ਦਾਣਾ ਮੰਡੀ ਦੇ ਚੇਅਰਮੈਨ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਆਮਦ ਨਹੀਂ ਦਵੇਗੀ ਉਦੋਂ ਤੱਕ ਉਹ ਖ਼ਰੀਦ ਸ਼ੁਰੂ ਨਹੀਂ ਕਰਸਕਣਗੇ।ਇਕ ਪਾਸੇ ਕਣਕ ਦੀ ਆਮਦ ਮੰਡੀਆਂ ‘ਚ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਮੰਡੀਆਂ ਦੇ ਪ੍ਰਬੰਧ ਕਈ ਥਾਵਾਂ ਤੇ ਅਧ ਵਿਚਾਲੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਚੱਲਦੇ ਮੰਡੀਆਂ ‘ਚ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਪੁਲਿਸ ਮੁਲਾਜ਼ਮਾਂ ਦੀ ਮਦਦ ਵੀ ਲਈ ਜਾਏਗੀ।