Connect with us

Punjab

ਗੁਰਦਾਸਪੁਰ ਦੀ ਧੀ ਨੇ ਏਅਰ ਫੋਰਸ ਚ ਫਲਈਂਗ ਅਫਸਰ ਬਣ ਕੀਤਾ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂਅ ਰੋਸ਼ਨ

Published

on

10 ਦਸੰਬਰ 2023: ਗੁਰਦਾਸਪੁਰ ਦੇ ਪਿੰਡ ਹਰਚੋਵਾਲ  ‘ਚ ਅੱਜ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ ਜਦ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫਸਰ ਬਣ ਆਪਣੇ ਜੱਦੀ ਪਿੰਡ ਪਹੁਚੀ ਅਤੇ ਪਰਿਵਾਰ ਚ ਖੁਸ਼ੀਆਂ ਅਤੇ ਘਰ ਚ ਰਿਸਤੇਦਾਰ ਅਤੇ ਗੁਆਂਢੀ ਅਫਸਰ ਧੀ ਅਤੇ ਉਸਦੇ ਪਰਿਵਾਰ ਨੂੰ ਵਧਾਈ ਦੇਣ ਪਹੁਚੇ |ਖਾਸ ਇਹ ਹੈ ਕਿ ਇਸ ਪਰਿਵਾਰ ਚ ਪੀੜੀਆਂ ਤੋਂ ਫੌਜ ਚ ਨੌਕਰੀ ਕਰਦੇ ਆ ਰਹੇ ਹਨ ਜਿਥੇ ਉਸਦੇ ਦਾਦਾ, ਪਿਤਾ ਅਤੇ ਚਾਚੇ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾਮੁਕਤ ਹੋਏ, ਜੀਵਨਜੋਤ ਪਰਿਵਾਰ ਤਿੰਨ ਪੀੜੀਆਂ ਚੋ ਘਰ ਦੀ ਧੀ ਆਪਣੇ ਪਰਿਵਾਰ ਤੋਂ ਅਫਸਰ ਵਜੋਂ ਸ਼ਾਮਲ ਹੋਣ ਵਾਲੀ ਪਹਿਲੀ ਹੈ।

ਜੀਵਨਜੋਤ ਕੌਰ ਦੇ ਇਸ ਅਫਸਰ ਤਕ ਪਹੁਚਣ ਪਿੱਛੇ ਇਕ ਵੱਡਾ ਸੰਗਰਸ਼ ਰਿਹਾ ਉਥੇ ਹੀ ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤਕ ਦੀ ਸਿਖਿਆ ਪਿੰਡ ਅਤੇ ਬਟਾਲਾ ਦੇ ਇਕ ਨਿਜੀ ਸਕੂਲ ਚ ਪੂਰੀ ਕੀਤੀ ਤਾ ਬਾਅਦ ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਚ ਗ੍ਰੈਜੂਏਸ਼ਨ ਕੀਤੀ ਲੇਕਿਨ ਉਦੋਂ ਇਕ ਚੰਗੀ ਆਈਟੀ ਸੈਕਟਰ ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ਅਤੇ ਚੰਗੀ ਤਨਖਾਹ ਵੀ ਸੀਲੇਕਿਨ ਨੌਕਰੀ ਛੱਡ ਦਿੱਤੀ ਅਤੇ ਫਿਰ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ, ਹਾਲਾਂਕਿ ਇਹ ਸਫ਼ਰ ਇਹਨਾਂ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੀਸਰੀ ਵਾਰ ਸਫਲਤਾ ਮਿਲੀ।ਉਥੇ ਹੀ ਹੁਣ ਬਹੁਤ ਸਖ਼ਤ ਕਰ ਜੀਵਨਜੋਤ ਨੇ ਆਪਣੀ ਕਰੀਬ ਦੋ ਸਾਲ ਦੀ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ ਅਤੇ ਉਸਦੀ ਇਸ ਸਫਲਤਾ ਅਤੇ ਹੁਣ ਅਫਸਰ ਬਣਨ ਤੇ ਮਾਤਾ ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।