Connect with us

Punjab

20 ਰੁਪਏ ਬਚਾਉਣ ਲਈ ਡਰਾਈਵਰ ਨੇ ਭਜਾਈ ਕਾਰ, ਫਿਰ ਜੋ ਹੋਇਆ ਤੁਸੀਂ ਵੀ ਸੁਨ ਕੇ ਰਿਹਾ ਜਾਓਗੇ ਹੈਰਾਨ

Published

on

ਲੁਧਿਆਣਾ ਦੇ ਫਿਰੋਜ਼ ਗਾਂਧੀ ਮਾਰਕੀਟ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਕਾਰ ਸਵਾਰ ਨੇ ਕਾਰ ਪਾਰਕਿੰਗ ਅਟੈਂਡੈਂਟ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਾਰਕਿੰਗ ਅਟੈਂਡੈਂਟ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਪਾਰਕਿੰਗ ਵਾਲੇ ਨੇ ਕਾਰ ਸਵਾਰਾਂ ‘ਤੇ ਪਾਰਕਿੰਗ ਦੇ ਪੈਸੇ ਨਾ ਦੇਣ ਦੀ ਨੀਅਤ ਨਾਲ ਕਾਰ ਭਜਾ ਕੇ ਲੈ ਜਾਣ ਦਾ ਦੋਸ਼ ਲਾਇਆ ਹੈ। ਕਰਿੰਦੇ ਨੇ ਦੱਸਿਆ ਕਿ ਪਾਰਕਿੰਗ ਦੇ 20 ਰੁਪਏ ਨਾ ਦੇਣ ‘ਤੇ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ ਅਤੇ ਜਦੋਂ ਪਾਰਕਿੰਗ ਕਰਿੰਦੇ ਕਾਰ ਨੂੰ ਰੋਕਣ ਲਈ ਅੱਗੇ ਆਇਆ ਤਾਂ ਕਾਰ ਉਸ ‘ਤੇ ਚੜ੍ਹ ਗਈ, ਜਿਸ ਨਾਲ ਕਰਿੰਦਾ ਜ਼ਖਮੀ ਹੋ ਗਿਆ।

ਦੂਜੇ ਪਾਸੇ ਕਾਰ ਚਾਲਕ ਦਾ ਕਹਿਣਾ ਹੈ ਕਿ ਜਦੋਂ ਉਹ ਕਾਰ ਇੱਕ ਪਾਸੇ ਖੜ੍ਹੀ ਕਰਨ ਲੱਗਾ ਤਾਂ ਇਹ ਕਰਿੰਦਾ ਉਨ੍ਹਾਂ ਦੀ ਕਾਰ ਦੇ ਅੱਗੇ ਆ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਅਤੇ ਜਦੋਂ ਪਾਰਕਿੰਗ ਅਟੈਂਡੈਂਟ ਉਸ ਨੂੰ ਰੋਕਣ ਲਈ ਅੱਗੇ ਆਇਆ ਤਾਂ ਉਸ ਨੇ ਪਾਰਕਿੰਗ ਅਟੈਂਡੈਂਟ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਕਾਰ ਸਵਾਰ ਨੇ ਦੱਸਿਆ ਕਿ ਉਹ ਗੱਡੀ ਨੂੰ ਸਾਈਡ ਕਰਨ ਜਾ ਰਿਹਾ ਸੀ ਕਿ ਪਾਰਕਿੰਗ ਦੇ ਸਾਹਮਣੇ ਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।