Mobile
Whatsapp ਤੋਂ ਡਿਲੀਟ ਹੋਏ ਮੈਸੇਜ ਨੂੰ ਪੜ੍ਹਨ ਦਾ ਜਾਣੋ ਸਭ ਤੋਂ ਆਸਾਨ ਤਰੀਕਾ

ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਇਸ ਸਮੇਂ ਵਟ੍ਹਸਐਪ ਦਾ ਇਸਤੇਮਾਲ ਕਰਦੀ ਹੈ। ਵਟ੍ਹਸਐਪ ਦੇ ਪਲੇਟਫਾਰਮ ’ਤੇ ਕਈ ਸਾਰੇ ਫੀਚਰਜ਼ ਮੌਜੂਦ ਹੈ, ਜੋ ਯੂਜ਼ਰਜ਼ ਦੇ ਬਹੁਤ ਕੰਮ ਆ ਰਹੇ ਹਨ। ਇਨ੍ਹਾਂ ਵਿਚੋਂ ਇਕ ਡਿਲੀਟ ਫਾਰ ਐਵਰੀਵਨ ਫੀਚਰ ਹੈ। ਇਸ ਫੀਚਰ ਜ਼ਰੀਏ ਯੂਜ਼ਰਜ਼ ਭੇਜੇ ਗਏ ਕਿਸੇ ਵੀ ਸੁਨੇਹੇ ਨੂੰ ਸਾਰਿਆਂ ਲਈ ਡਿਲੀਟ ਕਰ ਸਕਦੇ ਹਾਂ ਪਰ ਡਿਲੀਟ ਹੋਏ ਮੈਸੇਜ ਨੂੰ ਪਡ਼੍ਹਨਾ ਆਸਾਨ ਕੰਮ ਨਹੀਂ ਹੈ ਅਤੇ ਵਟ੍ਹਸਐਪ ’ਤੇ ਵੀ ਕੋਈ ਅਜਿਹਾ ਫੀਚਰ ਮੌਜੂਦ ਨਹੀਂ ਹੈ, ਜਿਸ ਨਾਲ ਡਿਲੀਟ ਕੀਤੇ ਗਏ ਮੈਸੇਜ ਨੂੰ ਪੜਿਆ ਜਾ ਸਕੇ। ਆਓ ਜਾਣਦੇ ਹਾਂ ਪੂੁਰੀ ਟਰਿੱਕ…
ਡਿਲੀਟ ਹੋਏ ਮੈਸੇਜ ਨੂੰ ਪੜ੍ਹਨ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਵਿਚ ਜਾਓ।
ਇਥੋਂ ਤੁਸੀਂ ਨੋਟੀਸੇਵ ਐਪ ਡਾਊਨਲੋਡ ਕਰੋ। ਐਪ ਡਾਊਨਲੋਡ ਕਰਨ ਤੋਂ ਬਾਅਦ ਵਟ੍ਹਸਐਪ ਤੋਂ ਇਸ ਵਿਚ ਲਾਗ-ਇਨ ਕਰੋ।
ਹੁਣ ਤੁਹਾਨੂੰ ਐਪ ਦੀ ਹੋਮ ਸਕਰੀਨ ’ਤੇ ਵਟ੍ਹਸਐਪ ਦਾ ਆਇਕਨ ਨਜ਼ਰ ਆਵੇਗਾ, ਉਸ ’ਤੇ ਕਲਿਕ ਕਰੋ।
ਤੁਸੀਂ ਇਥੇ ਉਹ ਮੈਸੇੇਜ ਪਡ਼੍ਹ ਸਕੋਗੇ, ਜਿਸ ਨੂੰ ਸਾਰਿਆਂ ਲਈ ਡਿਲੀਟ ਕੀਤਾ ਗਿਆ ਸੀ। ਏਨਾ ਹੀ ਨਹੀਂ ਤੁਸੀਂ ਇਸ ਐਪ ਜ਼ਰੀਏ ਡਿਲੀਟ ਕੀਤੀ ਗਈ ਫੋਟੋ ਅਤੇ ਵੀਡੀਓ ਨੂੰ ਵੀ ਰਿਕਵਰ ਕਰ ਸਕਦੇ ਹੋ।
ਨੋਟ : ਨੋਟੀਸੇਵ ਥਰਡ ਪਾਰਟੀ ਐਪ ਹੈ। ਇਸ ਐਪ ਦਾ ਇਸਤੇਮਾਲ ਤੁਸੀਂ ਆਪਣੇ ਰਿਸਕ ’ਤੇ ਕਰੋ। ਇਸ ਤੋਂ ਇਲਾਵਾ ਟਰਿੱਕ ਸਿਰਫ਼ ਐਂਡਰਾਇਡ ਯੂੁਜ਼ਰਜ਼ ਲਈ ਹੈ।