Punjab
2 ਮਾਲ ਗੱਡੀਆਂ ਦੀ ਟੱਕਰ ਤੋਂ ਬਾਅਦ ਪਲਟਿਆ ਇੰਜਣ
FATEHGARH SAHIB : ਪੰਜਾਬ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ |ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਖੇ ਅੱਜ 2 ਮਈ ਤੜਕੇ 4 ਵਜੇ ਦੇ ਕਰੀਬ ਰੇਲ ਹਾਦਸਾ ਵਾਪਰ ਗਿਆ ਹੈ। ਇੱਥੇ ਦੋ ਰੇਲ ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈਅਤੇ ਮਾਲ ਗੱਡੀ ਦਾ ਇੰਜਣ ਪਲਟ ਗਿਆ ਜਿਸ ਕਾਰਨ ਇਨ੍ਹਾਂ ਵਿਚਾਲੇ ਇਕ ਯਾਤਰੀ ਟ੍ਰੇਨ ਫੱਸ ਗਈ | ਯਾਤਰੀ ਟ੍ਰੇਨ ਵਿੱਚ ਬੈਠੀਆਂ ਯਾਤਰੀਆਂ ‘ਚ ਹਫੜਾ -ਦਫੜੀ ਮਚ ਗਈ |
ਜਖ਼ਮੀ ਹੋਏ ਦੋ ਲੋਕੋ ਪਾਇਲਟ
ਹਾਦਸਾ ਵਾਪਰਨ ਕਾਰਨ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ। ਇਲਾਜ ਲਈ ਜਿਨ੍ਹਾਂ ਨੂੰ ਪਹਿਲਾ ਖੰਨਾ ਦੇ ਸਿਵਲ ਹਸਪਤਾਲ ‘ਚ ਰੈਫ਼ਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਕੀਤਾ ਗਿਆ | ਇਸ ਤੋਂ ਇਲਾਵਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ |
ਜਾਣਕਾਰੀ ਮੁਤਾਬਕ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀਐਫਸੀਸੀ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਇੱਥੇ ਪਹਿਲਾਂ ਹੀ ਕੋਲੇ ਨਾਲ ਲੱਦਿਆ ਦੋ ਵਾਹਨ ਖੜ੍ਹੇ ਸਨ। ਇਕ ਮਾਲ ਗੱਡੀ ਦਾ ਇੰਜਣ ਟੁੱਟ ਕੇ ਦੂਜੀ ਨਾਲ ਟਕਰਾ ਗਿਆ ਅਤੇ ਫਿਰ ਇੰਜਣ ਪਲਟ ਗਿਆ ਅਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਸਮਰ ਸਪੈਸ਼ਲ ਟਰੇਨ (04681) ਵਿਚ ਫਸ ਗਿਆ।
ਯਾਤਰੀਆਂ ‘ਚ ਮਚੀ ਹਫੜਾ -ਦਫੜੀ
ਜਿਵੇਂ ਹੀ ਯਾਤਰੀ ਟਰੇਨ ਦੀ ਟੱਕਰ ਹੋਈ ਤਾਂ ਉਸ ‘ਚ ਸਵਾਰ ਸੈਂਕੜੇ ਯਾਤਰੀਆਂ ‘ਚ ਚੀਕ-ਚਿਹਾੜਾ ਮਚ ਗਿਆ। ਹਾਦਸੇ ‘ਚ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ ਹਨ| ਉਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਹਾਦਸੇ ਕਰਕੇ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪੁੱਜੇ।
ਹਾਦਸਾ ਵਾਪਰਨ ‘ਤੇ CM ਮਾਨ ਨੇ ਕੀਤਾ ਟਵੀਟ
ਅੱਜ ਸਵੇਰੇ ਸਰਹਿੰਦ ਰੇਲਵੇ ਸਟੇਸ਼ਨ ‘ਤੇ ਦੋ ਰੇਲ ਗੱਡੀਆਂ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਜਿਸ ‘ਚ ਲਿਖਿਆ- ਰੱਬ ਦਾ ਸ਼ੁਕਰ ਹੈ ਕਿ ਇਸ ਹਾਦਸੇ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ…ਪ੍ਰਸ਼ਾਸਨ ਨੂੰ ਮੌਕੇ ‘ਤੇ ਪਹੁੰਚ ਕੇ ਹਰ ਸੰਭਵ ਮਦਦ ਲਈ ਆਦੇਸ਼ ਜਾਰੀ ਕਰ ਦਿੱਤੇ ਨੇ.|