Punjab
ਪੰਜਾਬ ਦੇ ਇਸ ਜ਼ਿਲੇ ‘ਚ ਸਵਾਈਨ ਫੀਵਰ ਦੀ ਹੋਈ ਐਂਟਰੀ, ਡੀਸੀ ਨੇ ਜਾਰੀ ਕੀਤੇ ਇਹ ਆਦੇਸ਼
ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪੇਂਡੂ ਖੇਤਰ ਵਿੱਚ ਪੈਂਦੇ ਪਿੰਡ ਭੋਰਸੀ ਬ੍ਰਾਹਮਣਾ ਵਿੱਚ ਸੂਰਾਂ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਬਿਮਾਰੀ ਪਾਈ ਗਈ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਇਸ ਖੇਤਰ ਨੂੰ ਬਿਮਾਰੀ ਦਾ ਕੇਂਦਰ ਵਜੋਂ ਨੋਟੀਫਾਈ ਕੀਤਾ ਹੈ।
ਡੀ.ਸੀ. ਧਾਰਾ-144 ਤਹਿਤ ਜ਼ਿਲ੍ਹੇ ਵਿੱਚ ਸੂਰ ਪਾਲਣ ਕਰਨ ਵਾਲੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਖੇਤਰ ਤੋਂ 10 ਕਿਲੋਮੀਟਰ ਦੂਰ ਜਾਣ ਅਤੇ ਬਾਹਰੋਂ ਇਸ ਖੇਤਰ ਵਿੱਚ ਆਉਣ ‘ਤੇ ਪਾਬੰਦੀ ਲਗਾਈ ਗਈ ਹੈ। ਸੂਰ, ਸੂਰ ਦਾ ਮਾਸ, ਜ਼ਿੰਦਾ ਜਾਂ ਮਰੇ ਹੋਏ ਸੂਰਾਂ ਨਾਲ ਸਬੰਧਤ ਫੀਡ, ਸੂਰ ਪਾਲਣ ਦਾ ਕੋਈ ਵੀ ਉਪਕਰਣ ਅਤੇ ਮਸ਼ੀਨਰੀ ਵੀ ਪ੍ਰਭਾਵਿਤ ਖੇਤਰ ਤੋਂ ਬਾਹਰ ਅਤੇ ਬਾਹਰਲੇ ਖੇਤਰਾਂ ਤੋਂ ਪ੍ਰਭਾਵਿਤ ਖੇਤਰ ਵਿੱਚ ਨਹੀਂ ਜਾਣੀ ਚਾਹੀਦੀ।