Punjab
Ranbaxy ਦੇ ਮਾਲਕ ਦੋ ਭਰਾਵਾਂ ਦੀ ਅਰਬਾਂ ਰੁਪਏ ਦੇ ਘੁਟਾਲੇ ਦੀ ਰੋਚਕ ਕਹਾਣੀ!
ਮਾਲਵਿੰਦਰ ਅਤੇ ਸ਼ਿਵਿੰਦਰ ਸਿੰਘ, ਜਿਨ੍ਹਾਂ ਨੂੰ ਅਪਣੇ ਪਿਤਾ ਪਰਵਿੰਦਰ ਸਿੰਘ ਬੜੀ ਅਮੀਰ ਵਿਰਾਸਤ ਮਿਲੀ, ਨੇ 2008 ਵਿੱਚ ਆਪਣੀ ਕੰਪਨੀ ਰੈਨਬੈਕਸੀ ਦਾ ਤਕ਼ਰੀਬਨ 35 ਫੀਸਦੀ ਹਿੱਸਾ ਜਪਾਨੀ ਫਾਰਮਾ ਕੰਪਨੀ ਦਾਈਈਚੀ ਸੰਕੋ (Daiichi Sankyo) ਨੂੰ ₹9,576 ਕਰੋੜ (ਕਰੀਬ 840 ਮਿਲੀਅਨ ਡਾਲਰ) ਵਿੱਚ ਵੇਚ ਦਿੱਤਾ । ਕੰਪਨੀ ਦਾ share ਖਰੀਦਣ ਤੋਂ ਕੁਝ ਸਮੇਂ ਬਾਅਦ ਦਾਈਈਚੀ ਨੇ ਦੋਵਾਂ ਭਰਾਵਾਂ ਖਿਲਾਫ ਸਿੰਗਾਪੁਰ ਵਿੱਚ ਮੁੱਕਦਮਾ ਦਰਜ਼ ਕਰਵਾ ਦਿੱਤਾ ਅਤੇ ਦਾਅਵਾ ਕੀਤਾ ਕਿ ਉਹਨਾਂ ਨੇ ਕੰਪਨੀ ਦਾ ਹਿੱਸਾ ਵੇਚਣ ਸਮੇਂ ਪੂਰੀ ਜਾਣਕਾਰੀ ਛੁਪਾਈ ਸੀ, ਖ਼ਾਸ ਕਰਕੇ ਅਮਰੀਕੀ FDA ਅਤੇ DOJ ਵੱਲੋਂ ਰੈਨਬੈਕਸੀ ਦੀ ਜਾਂਚ ਕੀਤੀ ਜਾ ਰਹੀ ਸੀ । 2016 ਵਿੱਚ, ਅਦਾਲਤ ਨੇ ਮਾਲਵਿੰਦਰ ਸਿੰਘ ਅਤੇ ਸਵਿੰਦਰ ਸਿੰਘ ਉੱਪਰ ₹2,562.78 ਕਰੋੜ ਦਾ ਜ਼ੁਰਮਾਨਾ ਲੱਗਾਇਆ ਗਿਆ। ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੇ ਫੋਰਟੀਸ ਵਿੱਚ ਹਿੱਸਿਆਂ ਦੀ ਵੰਡ ‘ਤੇ ਪਾਬੰਦੀ ਲਾਈ ਅਤੇ ਉਨ੍ਹਾਂ ਨੂੰ ਘੁਟਾਲਿਆਂ ਦਾ ਦੋਸ਼ੀ ਮੰਨਿਆ।
ਇਸ ਮਾਮਲੇ ਦੀ ਦਿਲਚਸਪ ਕਹਾਣੀ ਤੁਹਾਡੇ ਰੂ ਬ ਰੂ ਕਰਦੇ ਹਾਂ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਇਸ ਕਹਾਣੀ ਦੇ ਅਹਿਮ ਪਾਤਰ ਹਨ ਮਾਲਵਿੰਦਰ ਸਿੰਘ ਅਤੇ ਸਵਿੰਦਰ ਸਿੰਘ ਦੋਵਾਂ ਸਕੇ ਭਰਾਵਾਂ ਦਾ ਫਾਰਮਾ ਕੰਪਨੀਆਂ ਵਿੱਚ ਇੱਕ ਵੱਡਾ ਨਾਮ ਸੀ । ਇਨ੍ਹਾਂ ਦੀ ਮਾਤਾ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਰਿਸ਼ਤੇਦਾਰੀ ਵਿੱਚੋਂ ਭੈਣ ਲੱਗਦੀ ਸੀ।1990 ਤੋਂ ਰੈਨਬੈਕਸੀ ਫਾਰਮਾ ਕੰਪਨੀ ਬੁਲੰਦੀਆਂ ਨੂੰ ਛੂਹ ਰਹੀ ਸੀ।1999 ਵਿੱਚ ਇਨ੍ਹਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਇਨ੍ਹਾਂ ਨੂੰ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਪਿਤਾ ਵਾਂਗ ਸੰਭਾਲਦੇ ਰਹੇ। ਬਾਬਾ ਗੁਰਵਿੰਦਰ ਸਿੰਘ ਇਨ੍ਹਾਂ ਦੇ ਦਵਾਈਆਂ ਦੇ ਵਪਾਰ ਵਿੱਚ ਅਤੇ ਹੋਰ ਬਿਸਨਿਸ ਵਿੱਚ ਨਾਲ ਖੜ੍ਹੇ ਨਜ਼ਰ ਆਉਂਦੇ ਰਹੇ। ਇਸੇ ਦੌਰਾਨ ਹੀ ਦੋਵਾਂ ਭਰਾਵਾਂ ਨੇ ਰੈਨਬੈਕਸੀ ਲੈਬੋਰਟਰੀਆਂ ਦਾ ਬਿਜ਼ਨਿਸ ਆਰੰਭ ਕੀਤਾ ਗਿਆ ਜੋ ਦਿਨਾਂ ਵਿੱਚ ਹੀ ਉਚਾਈਆਂ ‘ਤੇ ਪਹੁੰਚ ਗਿਆ ਅਤੇ ਪੂਰੇ ਭਾਰਤ ਵਿੱਚ ਫੈਲ ਗਿਆ। ਪੂਰੇ ਦੇਸ਼ ਵਿੱਚ ਰੈਨਬੈਕਸੀ ਦੇ ਵੱਡੇ ਵੱਡੇ ਕਾਰਖਾਨੇ ਲੱਗ ਗਏ। ਰੈਨਬੈਕਸੀ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਗਿਣੀ ਜਾਣ ਲੱਗੀ।2008 ਵਿੱਚ ਦੋਵਾਂ ਭਰਾਵਾਂ ਨੇ ਰੈਨਬੈਕਸੀ ਦਾ ਵੱਡਾ ਹਿੱਸਾ ਯਾਨੀ 35 % ਹਿੱਸਾ ਜਪਾਨ ਦੀ ਇੱਕ ਕੰਪਨੀ ਨੂੰ ਵੇਚ ਦਿੱਤਾ। ਇਸ ਡੀਲ ਵਿੱਚੋਂ ਦੋਵਾਂ ਭਰਾਵਾਂ ਨੂੰ 15 ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਹੋਇਆ ਪਰ ਬਾਅਦ ਵਿੱਚ ਜਪਾਨੀ ਕੰਪਨੀ ਨੇ ਦੋਸ਼ ਲਗਾਇਆ ਕਿ share ਵੇਚਣ ਸਮੇਂ ਦੋਵਾਂ ਭਰਾਵਾਂ ਨੇ ਕਈ ਤੱਥ ਛੁਪਾਏ ਹਨ ਅਤੇ ਝੂਠ ਬੋਲ ਕੇ ਹਿੱਸਾ ਵੇਚਿਆ ਗਿਆ ਹੈ। ਜਪਾਨੀ ਕੰਪਨੀ ਨੇ ਸਿੰਗਾਪੁਰ ਵਿਖੇ ਰਨਬੈਕਸੀ ਕੰਪਨੀ ਉੱਪਰ ਮੁੱਕਦਮਾ ਕਰ ਦਿੱਤਾ ਅਤੇ ਸੁਪਰੀਮ ਕੋਰਟ ਨੇ ਵੀ ਦੋਵਾਂ ਭਰਾਵਾਂ ਨੂੰ ਦੋਸ਼ੀ ਕਰਾਰ ਦਿੱਤਾ। ਰਨਬੈਕਸੀ ਕੰਪਨੀ ਦਾ ਹਿੱਸਾ ਵੇਚਣ ਤੋਂ ਬਾਅਦ ਦੋਵਾਂ ਭਰਾਵਾਂ ਨੇ ਫੋਰਟਿਸ ਹਸਪਤਾਲਾਂ ਦੀ ਇੱਕ ਚੇਨ ਸ਼ੁਰੂ ਕੀਤੀ ਤੇ Religare health care ਨਾਮ ਦੀ ਕੰਪਨੀ ਆਰੰਭ ਕੀਤੀ । ਇਸੇ ਕੰਪਨੀ ਤੋਂ ਬਾਅਦ ਹੀ ਵੱਡੇ ਫਰਾਡ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਸ ਤੋਂ ਆਰੰਭ ਹੋਇਆ ਸਕੈਮ ਅਰਬਾਂ ਰੁਪਏ ਵਿੱਚ ਪਹੁੰਚ ਜਾਂਦਾ ਹੈ ਅਤੇ ਦੋਵਾਂ ਭਰਾਵਾਂ ਨੂੰ ਜੇਲ੍ਹ ਜਾਣਾ ਪੈਂਦਾ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਅਰਬਾਂ ਰੁਪਏ ਦਾ ਫਰਾਡ ਕਿਵੇਂ ਹੁੰਦਾ ਹੈ?
Religare health care ਕੰਪਨੀ ਅਤੇ 55 ਹੋਰ ਫਰਜ਼ੀ ਕੰਪਨੀਆਂ ਬਣਾਈਆਂ ਹੀ ਇਸੇ ਮਕਸਦ ਲਈ ਜਾਂਦੀਆਂ ਹਨ। ਇਨ੍ਹਾਂ ਕੰਪਨੀਆਂ ਤੋਂ ਆਪਣੇ ਹੀ ਲੋਕਾਂ ਨੂੰ ਅਣ ਸੁਰੱਖਿਅਤ ਲੋਨ ਦਿੱਤੇ ਜਾਂਦੇ ਹਨ। ਇਨ੍ਹਾਂ ਲੋਕਾਂ ਨੂੰ ਲੋਨ ਬਿਨਾਂ ਕਿਸੇ security ਜਾਂ surity ਦੇ ਦਿੱਤੇ ਜਾਂਦੇ ਹਨ ਅਤੇ ਬਿਨਾਂ ਵਿਆਜ਼ ਤੋਂ ਦਿੱਤੇ ਜਾਂਦੇ ਹਨ।2019 ਵਿੱਚ ਮਾਲਵਿੰਦਰ ਸਿੰਘ ਵੱਲੋਂ ਅਦਾਲਤ ਵਿੱਚ ਇੱਕ ਅਲਫ਼ਨਾਮਾ ਦੇ ਕੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਹਨ ਕਿ ਉਸਦੇ ਭਰਾ ਸਵਿੰਦਰ ਸਿੰਘ ਅਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਆਪਣੀਆਂ ਹੀ 16 ਕੰਪਨੀਆਂ ਅਤੇ 55 ਹੋਰ ਲੋਕਾਂ ਨੂੰ ਬਿਨਾਂ ਕਿਸੇ ਗਰੰਟੀ ਅਤੇ ਬਿਨਾਂ ਵਿਆਜ਼ ਦੇ ਲੋਨ ਦਿੱਤੇ ਹਨ। ਇਹ ਲੋਨ ਜੋ ਦਿੱਤਾ ਗਿਆ ਸੀ ਉਹ 2700 ਕਰੋੜ ਰੁਪਏ ਬਣਦਾ ਸੀ। ਇਨ੍ਹਾਂ ਫਰਜ਼ੀ ਕੰਪਨੀਆਂ ਨੇ ਲੋਨ ਮੋੜਨ ਦੀ ਬਜਾਇ ਵੱਖ ਵੱਖ ਥਾਵਾਂ ‘ਤੇ ਜ਼ਮੀਨਾਂ ਅਤੇ ਹੋਰ ਪ੍ਰਾਪਰਟੀਆਂ ਖਰੀਦ ਲਈਆਂ ਹਨ। ਇਸ ਫਰਾਡ ਦਾ ਖੁਲਾਸਾ ਖੁਦ ਮਾਲਵਿੰਦਰ ਸਿੰਘ ਨੇ ਕੀਤਾ ਸੀ। 2019 ਵਿੱਚ ਦਿੱਲੀ ਪੁਲਿਸ ਨੇ420 ਦਾ ਮੁੱਕਦਮਾ ਦਰਜ਼ ਕਰਕੇ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਪਰਚਾ ਦਰਜ਼ ਕੀਤਾ ਕਿ ਦੋਵਾਂ ਭਰਾਵਾਂ ਨੇ ਦੋ ਹਜ਼ਾਰ ਛੱਤੀ ਕਰੋੜ ਰੁਪਏ ਫਰਜ਼ੀ ਕੰਪਨੀਆਂ ਨੂੰ ਦਿੱਤੇ ਹਨ ਜੋ ਕਦੇ ਵਾਪਸ ਨਹੀਂ ਕੀਤੇ ਗਏ। ਇਸ ਘੁਟਾਲੇ ਦੇ ਦੋਸ਼ੀ ਦੋਵਾਂ ਭਰਾਵਾਂ ਨੂੰ ਮੰਨਿਆ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਫਰਜ਼ੀ ਕੰਪਨੀਆਂ ਦੇ ਮਾਲਕ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਨ। ਇਸ ਮਾਮਲੇ ਵਿੱਚ ED ਨੇ ਵੀ ਮੁੱਕਦਮਾ ਦਰਜ਼ ਕੀਤਾ।ED ਦੀ ਜਾਂਚ ਅਨੁਸਾਰ ਮਾਲਵਿੰਦਰ ਸਿੰਘ ਅਤੇ ਸਵਿੰਦਰ ਸਿੰਘ ਨੇ 40 ਹਜ਼ਾਰ ਕਰੋੜ ਰੁਪਏ ਫਰਜ਼ੀ ਕੰਪਨੀਆਂ ਨੂੰ ਲੋਨ ਦਿੱਤਾ ਜੀਹਦੇ ਵਿੱਚੋਂ 20 ਹਜ਼ਾਰ ਕਰੋੜ ਰੁਪਏ ਸਿੱਧੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ 16, ਕੰਪਨੀਆਂ ਨੂੰ ਦਿੱਤੇ ਗਏ। ਇਨ੍ਹਾਂ ਵਿੱਚੋਂ ਕਾਫ਼ੀ ਪੈਸਾ ਉਨ੍ਹਾਂ ਦੀ ਪਤਨੀ ਅਤੇ ਦੋਵਾਂ ਪੁੱਤਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਗਿਆ। ਮਾਲਵਿੰਦਰ ਸਿੰਘ ਮੁਤਾਬਿਕ 1400 ਕਰੋੜ ਰੁਪਏ ਬਾਬੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲ ਖੜ੍ਹੇ ਹਨ ਭਾਵ ਦਿੱਤੇ ਨਹੀਂ ਗਏ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੈਸਿਆਂ ਨਾਲ ਦਿੱਲੀ, ਗੁਰੂਗ੍ਰਾਮ , ਨੋਇਡਾ ਆਦਿ ਵੱਡੇ ਸ਼ਹਿਰਾਂ ਵਿੱਚ ਪ੍ਰਾਪਰਟੀਆਂ ਖਰੀਦੀਆਂ ਗਈਆਂ ਹਨ। ਇਹ ਵੀ ਚਰਚਾ ਚੱਲਦੀ ਰਹੀ ਕਿ ਸਵਿੰਦਰ ਸਿੰਘ ਨੂੰ ਡੇਰਾ ਬਿਆਸ ਦੇ ਮੁਖੀ ਬਣਾਇਆ ਜਾਵੇਗਾ ਪਰ ਇਸੇ ਦੌਰਾਨ ਹੀ ਦੋਵੇਂ ਭਰਾ ਗ੍ਰਿਫ਼ਤਾਰ ਕਰ ਲਏ ਗਏ।
ਇਸ ਦੇ ਚਲਦਿਆਂ ਹੀ ਚੋਰਾਂ ਨੂੰ ਮੋਰ ਪੈ ਗਿਆ ਜਦੋਂ ਜੇਲ੍ਹ ਵਿੱਚ ਬੰਦ ਇੱਕ ਕੈਦੀ ਸੁਕੇਸ਼ ਚੰਦਰ ਸ਼ੇਖਰ ਨੇ ਸਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਦੀਆਂ ਪਤਨੀਆਂ ਅਦਿਤੀ ਸਿੰਘ ਅਤੇ ਜਪਨਾ ਸਿੰਘ ਤੋਂ ਇਹ ਕਹਿ ਕੇ 215 ਕਰੋੜ ਰੁਪਏ ਲੈ ਲਏ ਕਿ ਮੈਂ PMO ਦਫਤਰ ਵਿੱਚ ਅਫ਼ਸਰ ਹੈ ਅਤੇ ਤੁਹਾਡੇ ਪਤੀਆਂ ਨੂੰ ਛੁਡਵਾ ਦੇਵਾਂਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਸੁਕੇਸ਼ ਚੰਦਰ ਸ਼ੇਖਰ ਕੌਣ ਹੈ ? ਸੁਕੇਸ਼ ਨੇ ਪਹਿਲਾ ਫਰਾਡ 17 ਸਾਲ ਦੀ ਉਮਰ ਵਿੱਚ ਕੀਤਾ ਸੀ । ਉਹ ਆਪਣੇ ਆਪ ਨੂੰ PMO ਅਧਿਕਾਰੀ, ਕਾਨੂੰਨ ਮੰਤਰੀ, ਇਨਕਮ ਟੈਕਸ ਕਮਿਸ਼ਨਰ ਆਦਿ ਦੱਸ ਕੇ ਠੱਗੀਆਂ ਮਾਰਦਾ ਰਿਹਾ ਹੈ। ਉਸਦੇ ਪ੍ਰਸਿੱਧ ਅਦਾਕਾਰਾ ਜੈਕਲੀਨ ਫਰਨਾਡੀਜ਼ ਨਾਲ ਰੋਮਾਂਟਿਕ ਅਤੇ ਆਰਥਿੱਕ ਸੰਬੰਧ ਰਹੇ ਹਨ। ਉਸਨੇ ਜੈਕਲਿਨ ਨੂੰ 50 ਲੱਖ ਦੀ ਘੋੜੀ,9 ਲੱਖ ਦੀ ਪਰਸੀਅਨ ਬਿੱਲੀ ਅਤੇ ਹੋਰ ਕਈ ਕੀਮਤੀ ਤੋਹਫ਼ੇ ਦਿੱਤੇ। ਇਹ ਛਾਤਰ ਠੱਗ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ। ਇਸਦੇ ਸਬੰਧ ਵਿੱਚ ED ਜੈਕਲਿਨ ਫਰਨਾਂਡੀਜ਼ ਤੋਂ ਵੀ ਪੁਛਗਿੱਛ ਕਰ ਚੁੱਕੀ ਹੈ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਇਹ ਘਪਲਿਆਂ ਅਤੇ ਘੁਟਾਲਿਆਂ ਦੀਆਂਕਰਵਾਇਆ ਦਰਸਾਉਂਦੀਆਂ ਹਨ ਕਿ ਜਿੱਥੇ ਪੈਸਾ, ਧੋਖਾਧੜੀ ਅਤੇ ਰਾਜਨੀਤਿਕ ਸੰਬੰਧ ਮਿਲਦੇ ਹਨ ਉੱਥੇ ਲੋਕ ਇਨਸਾਫ਼ ਦੀ ਆਸ ਘੱਟ ਹੀ ਰੱਖ ਸਕਦੇ ਹਨ। – ਕੁਲਵੰਤ ਸਿੰਘ ਗੱਗੜਪੁਰੀ
