Uncategorized
ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ ‘ਖਿਡਾਰੀ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼

7 ਜਨਵਰੀ 2024: ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਜਿਨ੍ਹਾਂ ਵਧੀਆ ਗਾਇਕ ਹੈ, ਉਨ੍ਹਾਂ ਹੀ ਉਮਦਾ ਉਹ ਐਕਟਰ ਵੀ ਹੈ। ਇਸ ਦਾ ਪਤਾ ਗੁਰਨਾਮ ਦੀ ਨਵੀਂ ਫਿਲਮ ਦਾ ਟੀਜ਼ਰ ਦੇਖ ਕੇ ਲੱਗਦਾ ਹੈ। ਜੀ ਹਾਂ, ਗੁਰਨਾਮ ਭੁੱਲਰ ਦੀ ਨਵੀਂ ਫਿਲਮ ‘ਖਿਡਾਰੀ’ ਦਾ ਟੀਜ਼ਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਗੁਰਨਾਮ ਦੀ ਦਮਦਾਰ ਝਲਕ ਤੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਟੀਜ਼ਰ ਨੂੰ ਦਰਸ਼ਕਾਂ ਦਾ ਕਾਫੀ ਪਿਆਂਰ ਮਿਲ ਰਿਹਾ ਹੈ।
ਫਿਲਮ ਦਾ ਟੀਜ਼ਰ ਰੇਗਿਸਤਾਨ ਤੋਂ ਸ਼ੁਰੂ ਹੁੰਦਾ ਹੈ। ਗੁਰਨਾਮ ਭੁੱਲਰ ਰੇਗਿਸਤਾਨ ਦੀ ਬੰਜਰ ਜ਼ਮੀਨ ‘ਤੇ ਤੁਰਿਆ ਆ ਰਿਹਾ ਹੈ ਕਿ ਉਸ ਨੂੰ ਦੁਸ਼ਮਣ ਘੇਰਾ ਪਾ ਲੈਂਦੇ ਹਨ, ਇਸ ਤੋਂ ਬਾਅਦ ਐਕਟਰ ਆਂਪਣੇ ਦਮਦਾਰ ਐਕਸ਼ਨ ਨਾਲ ਦੁਸ਼ਮਣਾਂ ਨੂੰ ਧੂਲ ਚਟਾਉਂਦਾ ਹੈ। ਇਸ ਦੇ ਨਾਲ ਨਾਲ ਟੀਜ਼ਰ ‘ਚ ਐਕਟਰ ਕਰਤਾਰ ਚੀਮਾ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ, ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂ ਹੀ ਕੁਸ਼ਤੀ ਦੇ ਖਿਡਾਰੀਆ ਦਾ ਕਿਰਦਾਰ ਨਿਭਾ ਰਹੇ ਹਨ।
ਦੱਸ ਦਈਏ ਕਿ ਗੁਰਨਾਮ ਭੁੱਲਰ ਤੇ ਕਰਤਾਰ ਚੀਮਾ ਸਟਾਰਰ ਫਿਲਮ ‘ਖਿਡਾਰੀ’ 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ ਦੇਖਣ ‘ਤੇ ਤਾਂ ਲੱਗਦਾ ਹੈ ਕਿ ਫਿਲਮ ਕਾਫੀ ਵਧੀਆ ਹੋਣ ਵਾਲੀ ਹੈ। ਬਾਕੀ ਫਿਲਮ ਕਿਵੇਂ ਦੀ ਹੈ, ਇਸ ਦਾ ਪਤਾ ਤਾਂ ਰਿਲੀਜ਼ ਵਾਲੇ ਦਿਨ ਹੀ ਚੱਲੇਗਾ।