Connect with us

Punjab

ਪਰਿਵਾਰ ਨੇ ਇਨਸਾਫ ਲਈ ਮ੍ਰਿਤਕ ਦੀ ਦੇਹ ਸੜਕ ਤੇ ਰੱਖ ਕੇ ਕੀਤਾ ਪ੍ਰਦਰਸ਼ਨ

Published

on

18 ਦਸੰਬਰ 2203: ਅੰਮ੍ਰਿਤਸਰ,ਪਠਾਨਕੋਟ ਨੈਸ਼ਨਲ ਹਾਈਵੇ ਨੂੰ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਲੋਕਾਂ ਵਲੋਂ ਜਾਮ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ,ਮਾਮਲਾ ਇਕ ਨੌਜਵਾਨ ਦੀ ਅਕਸੀਡੈਂਟ ਵਿੱਚ ਮੌਤ ਹੋ ਜਾਣ ਦਾ ਸੀ ,ਦੱਸਿਆ ਜਾ ਰਿਹਾ ਸੀ ਕਿ ਕੰਵਲਜੀਤ ਨਾਮਕ ਨੌਜਵਾਨ ਦਾ ਜਿਸਦੀ ਉਮਰ ਕਰੀਬ 20 ਸਾਲ ਜੋ ਕੇ ਘੁੰਮਣ ਕਲਾਂ ਦਾ ਰਹਿਣ ਵਾਲਾ ਸੀ ਮੋਟਰਸਾਈਕਲ ਤੇ ਵਾਪਿਸ ਆਪਣੇ ਘਰੋਂ ਨਿਕਲਿਆ ਸੀ ਕਿ ਰਸਤੇ ਵਿਚ ਉਸਦਾ ਸੈਂਟਰੋ ਕਾਰ ਨਾਲ ਹਾਦਸਾ ਹੋ ਜਾਂਦਾ ਹੈ ਜਿਸ ਵਿਚ ਕੰਵਲਜੀਤ ਜੋ ਕੇ ਹਾਕੀ ਖਿਡਾਰੀ ਸੀ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਾਣਕਾਰੀ ਅਨੁਸਾਰ ਉਕਤ ਸੈਂਟਰੋ ਕਾਰ ਚਾਲਕ ਹੀ ਉਸਨੂੰ ਨੌਸ਼ਹਿਰਾ ਮੱਝਾ ਸਿੰਘ ਦੇ ਸਰਕਾਰੀ ਹਸਪਤਾਲ ਦਾਖਿਲ ਕਰਵਾ ਕੇ ਖੁਦ ਓਥੋਂ ਰਫੂ ਚੱਕਰ ਹੋ ਜਾਂਦਾ ਹੈ ਪਰ ਉਕਤ ਨੌਜਵਾਨ ਦੀ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਮੌਤ ਹੋ ਜਾਂਦੀ ਇਤਲਾਹ ਮਿਲਣ ਤੇ ਪਰਿਵਾਰਿਕ ਮੈਂਬਰ ਵਲੋਂ ਮ੍ਰਿਤਕ ਦੀ ਦੇਹ ਨੈਸ਼ਨਲ ਹਾਈਵੇ ਤੇ ਰੱਖ ਕੇ ਇਨਸਾਫ ਲਈ ਜਾਮ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਜਾਂਦਾ ਹੈ ਦੇਰ ਰਾਤ ਤੱਕ ਪ੍ਰਦਰਸ਼ਨ ਚਲਦਾ ਹੈ ਬਾਅਦ ਵਿੱਚ ਪੁਲੀਸ ਦੇ ਉੱਚ ਅਧਿਕਾਰੀਆਂ ਵਲੋਂ ਕਾਰਵਾਈ ਦੇ ਵਿਸ਼ਵਾਸ ਤੋਂ ਬਾਅਦ ਪ੍ਰਦਰਸ਼ਨ ਬੰਦ ਕਰਦੇ ਹੋਏ ਨੈਸ਼ਨਲ ਹਾਈਵੇ ਖੋਲਿਆ ਜਾਂਦਾ ਹੈ|