Connect with us

Punjab

ਪਿਤਾ ਨੇ ਧੀ ਦੇ ਵਿਆਹ ‘ਚ ਦਿੱਤਾ ਅਨੋਖਾ ਤੋਹਫ਼ਾ ਜੋ ਆਉਣ ਵਾਲੇ ਸਮੇਂ ‘ਚ ਦੇਵੇਗਾ ਰੋਜ਼ਗਾਰ

Published

on

ਯੂਪੀ ਦੇ ਹਮੀਰਪੁਰ ਜ਼ਿਲ੍ਹੇ ਵਿਚ ਦਾਜ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਲੜਕੀ ਦੇ ਪਿਤਾ ਨੇ ਆਪਣੇ ਜਵਾਈ ਨੂੰ ਦਾਜ ਵਿਚ ਬੁਲਡੋਜ਼ਰ ਦਿੱਤਾ। ਦਾਜ ਵਿੱਚ ਬੁਲਡੋਜ਼ਰ ਦੇਣ ਦਾ ਜ਼ਿਲ੍ਹੇ ਵਿੱਚ ਇਹ ਪਹਿਲਾ ਮਾਮਲਾ ਹੈ।

ਇਹ ਵਿਆਹ ਜ਼ਿਲ੍ਹੇ ਵਿੱਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਅਸਲ ‘ਚ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਦਾਜ ‘ਚ ਕਾਰ ਦਿੱਤੀ ਹੁੰਦੀ ਤਾਂ ਉਹ ਖੜ੍ਹੀ ਰਹਿੰਦੀ, ਪਰ ਜੇਕਰ ਨੌਕਰੀ ਨਹੀਂ ਮਿਲੀ ਤਾਂ ਬੁਲਡੋਜ਼ਰ ਨਾਲ ਰੋਜਗਾਰ ਮਿਲੇਗਾ।

ਦਾਜ ਵਿਚ ਲਾੜੇ ਨੂੰ ਦਿੱਤੇ ਬੁਲਡੋਜ਼ਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਵਿਕਾਸ ਬਲਾਕ ਸੁਮੇਰਪੁਰ ਦੇ ਪਿੰਡ ਦੇਵਗਾਓਂ ਨਿਵਾਸੀ ਸੇਵਾਮੁਕਤ ਫੌਜੀ ਪਰਸ਼ੂਰਾਮ ਦੀ ਬੇਟੀ ਨੇਹਾ ਦੇ ਵਿਆਹ ‘ਤੇ ਉਸ ਦੇ ਪਿਤਾ ਨੇ ਆਪਣੇ ਫੌਜੀ ਜਵਾਈ ਨੂੰ ਲਗਜ਼ਰੀ ਕਾਰ ਦੀ ਬਜਾਏ ਬੁਲਡੋਜ਼ਰ ਦੇ ਦਿੱਤਾ।

ਪਰਸ਼ੂਰਾਮ ਦੀ ਬੇਟੀ ਨੇਹਾ ਦਾ ਵਿਆਹ 15 ਦਸੰਬਰ ਨੂੰ ਨੇਵੀ ‘ਚ ਨੌਕਰੀ ਕਰਦੇ ਸੌਂਖਰ ਨਿਵਾਸੀ ਯੋਗੇਂਦਰ ਉਰਫ ਯੋਗੀ ਪ੍ਰਜਾਪਤੀ ਨਾਲ ਹੋਇਆ ਸੀ। ਵਿਆਹ ਦੀ ਰਸਮ ਸੁਮੇਰਪੁਰ ਦੇ ਇੱਕ ਗੈਸਟ ਹਾਊਸ ਵਿੱਚ ਹੋਈ।

ਇਸ ਵਿੱਚ ਸੇਵਾਮੁਕਤ ਫੌਜੀ ਨੇ ਦਾਜ ਵਿੱਚ ਧੀ ਨੂੰ ਲਗਜ਼ਰੀ ਕਾਰ ਨਹੀਂ ਸਗੋਂ ਬੁਲਡੋਜ਼ਰ ਦਿੱਤਾ ਸੀ। 16 ਦਸੰਬਰ ਨੂੰ ਜਦੋਂ ਬੇਟੀ ਬੁਲਡੋਜ਼ਰ ਨਾਲ ਰਵਾਨਾ ਹੋਈ ਤਾਂ ਲੋਕ ਦੇਖਦੇ ਹੀ ਰਹਿ ਗਏ। ਪਰਸ਼ੂਰਾਮ ਪ੍ਰਜਾਪਤੀ ਦਾ ਕਹਿਣਾ ਹੈ ਕਿ ਬੇਟੀ ਇਸ ਸਮੇਂ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਹੀ ਹੈ, ਜੇਕਰ ਉਸ ਨੂੰ ਨੌਕਰੀ ਨਹੀਂ ਮਿਲੀ ਤਾਂ ਉਹ ਇਸ ਨਾਲ ਰੁਜ਼ਗਾਰ ਹਾਸਲ ਕਰ ਸਕੇਗੀ। ਇਸ ਦੇ ਨਾਲ ਹੀ ਯੋਗੀ ਨੂੰ ਮਿਲੇ ਬੁਲਡੋਜ਼ਰ ਦੀ ਚਰਚਾ ਲੋਕਾਂ ਦੀ ਜ਼ੁਬਾਨ ‘ਤੇ ਹੈ।