Corona Virus
ਕੋਰੋਨਾ flash: ਨਾਭਾ ਵਿਖੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ

Breaking, ਨਾਭਾ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਹੋਇਆ ਹੈ। ਦਸ ਦਈਏ ਕਿ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਐਵੇ ਦਾ ਨਹੀਂ ਰਹਿ ਗਿਆ ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਫੈਲਿਆ ਹੋਵੇ।
ਜਿਸਦੇ ਚਲਦਿਆਂ ਨਾਭਾ ਵਿਖੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਬੀਤੇ ਦਿਨ ਨਾਭਾ ਬਲਾਕ ਦੇ ਪਿੰਡ ਅਜਨੌਦਾ ਕਲਾਂ ਦੀ 60 ਸਾਲਾ ਔਰਤ ਨਾਂਦੇੜ ਸਾਹਿਬ ਗਈ ਸੀ। ਜਿਸ ਨੂੰ ਪਟਿਆਲਾ ਵਿਖੇ ਇਕਾਂਤਵਾਸ ਕੀਤਾ ਗਿਆ ਸੀ ਪਰ ਇਕਾਂਤਵਾਸ ਕਰਨ ਤੋਂ ਬਾਅਦ ਵੀ ਉਸ ਔਰਤ ਦੀ ਅੱਜ ਰਿਪੋਰਟ ਪੌਜ਼ਿਟਿਵ ਪਾਈ ਗਈ ਹੈ।