Haryana
ਜੇਲ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਦਾ ਪਹਿਲਾ VIDEO ਆਇਆ ਸਾਹਮਣੇ

22 ਨਵੰਬਰ 2023: ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ 21 ਦਿਨਾਂ ਦੀ ਛੁੱਟੀ ‘ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਉਹ ਡੇਰਾ ਸਮਰਥਕਾਂ ਨੂੰ ਉੱਤਰ ਪ੍ਰਦੇਸ਼ (ਯੂਪੀ) ਨਾ ਆਉਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਐਮਐਸਜੀ ਭੰਡਾਰੇ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਤੋਂ ਬਾਅਦ ਰਾਮ ਰਹੀਮ ਨੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਜ਼ਿੰਮੇਵਾਰ ਸੱਜਣ ਤੁਹਾਨੂੰ ਕਹੇ, ਤੁਹਾਨੂੰ ਉਸ ਅਨੁਸਾਰ ਰਹਿਣਾ ਪਵੇਗਾ।ਤੁਹਾਨੂੰ ਉਸ ਅਨੁਸਾਰ ਅੱਗੇ ਵਧਣਾ ਪਵੇਗਾ। ਰਾਮ ਰਹੀਮ ਨੇ ਕਿਹਾ ਕਿ ਭਵਿੱਖ ‘ਚ ਵੀ ਉਸ ਅਨੁਸਾਰ ਹੀ ਤੁਸੀਂ ਚਲਣਾ ਹੈ। ਰਾਮ ਰਹੀਮ ਨੇ ਕਿਹਾ ਕਿ ਤੁਸੀਂ ਪਹਿਲਾ ਵੀ ਅਮਲ ਕੀਤਾ ਹੈ ਅਤੇ ਇਸ ਵਾਰ ਵੀ ਪੂਰਾ ਭਰੋਸਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਅਮਲ ਕਰੋਗੇ।